Punjab

ਕਾਰ ‘ਤੇ ਵੀ ਹੋਇਆ ਗਰਮੀ ਦਾ ਅਸਰ, ਚਲ ਰਹੀ ਕਾਰ ਨੂੰ ਲੱਗੀ ਅੱਗ

ਪੰਜਾਬ ‘ਚ ਪਹਿਲਾਂ ਹੀ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ। ਪਰ ਹੁਣ ਜਲੰਧਰ (Jalandhar) ਦੇ ਅਰਬਨ ਅਸਟੇਟ (Arban Estate) ਤੋਂ ਇਕ ਕਾਰ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਇਕ ਟੈਕਸੀ ਕਾਰ ਸੀ, ਜਿਸ ਵਿੱਚ ਤਿੰਨ ਲੋਕ ਸਵਾਰ ਸਨ। ਜਾਣਕਾਰੀ ਮੁਤਾਬਕ ਕਾਰ ਚਲ ਰਹੀ ਸੀ ਅਤੇ ਅਚਾਨਕ ਹੀ ਇਸ ਨੂੰ ਅੱਗ ਲੱਗ ਗਈ।

ਕਾਰ ਸਵਾਰ ਤਿੰਨੇ ਵਿਅਕਤੀਆਂ ਵੱਲੋਂ ਕਾਰ ਵਿੱਚੋ ਧੂਆਂ ਨਿਕਲਦਾ ਦੇਖਿਆ ਤਾਂ ਉਹ ਬਾਹਰ ਆ ਗਏ। ਉਨ੍ਹਾਂ ਦੇ ਬਾਹਰ ਆਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਕਾਰ ਨੂੰ ਅੱਗ ਲੱਗੀ ਦੇਖ ਮੌਜੂਦ ਲੋਕਾਂ ਨੇ ਕਾਰ ਉੱਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਦਾ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ। ਕਾਰ ਨੂੰ ਅੱਗ ਲੱਗਣ ਦਾ ਕਾਰਨ ਗਰਮੀ ਨੂੰ ਦੱਸਿਆ ਜਾ ਰਿਹਾ ਹੈ। ਕਾਰ ਸਵਾਰ ਤਿੰਨੇ ਵਿਅਕਤੀ ਸਹੀ ਸਲਾਮਤ ਹਨ।

ਇਹ ਵੀ ਪੜ੍ਹੋ –   ‘ਜੇਲ੍ਹਰ ਦਾ ਨਿਰਦੇਸ਼ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਰੱਦ ਨਹੀਂ ਹੋਣੇ ਚਾਹੀਦੇ!’ ‘RSS ਦਾ ਮਾਲਵੇ ਦਾ ਹੈੱਡ ਵਾਰਿਸ ਪੰਜਾਬ ਦੇ ਮੁਖੀ ਪਿੱਛੇ!’