ਬਿਉਰੋ ਰਿਪੋਰਟ -ਅੰਮ੍ਰਿਤਸਰ ਵਿੱਚ ਦਿਲ ਨੂੰ ਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਵੀ ਇਸ ਨੂੰ ਸੁਣਿਆ ਉਸ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ, ਕਲੇਜਾ ਬਾਹਰ ਆ ਗਿਆ। 2 ਪੱਖਾਂ ਦੀ ਰੰਜਿਸ਼ ਵਿੱਚ ਬੱਚੇ ਨੂੰ ਦੁੱਧ ਪਿਲਾਉਂਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਹੈ। ਵਾਰਦਾਤ ਵੇਲੇ ਔਰਤ ਆਪਣੇ 4 ਮਹੀਨੇ ਦੇ ਬੱਚੇ ਨਾਲ ਇਕੱਲੀ ਸੀ। ਬੱਚੇ ਸਹੀ ਸਲਾਮਤ ਹੈ, ਪਰ ਮਾਂ ਦੀ ਗੋਦ ਵਿੱਚ ਉਸ ਨੂੰ ਤੜਪਦਾ ਵੇਖ ਉਹ ਰੋਂਦਾ ਰਿਹਾ। ਬੱਚੇ ਦਾ ਦਾਦਾ ਮਾਸੂਮ ਨੂੰ ਗੋਦ ਵਿੱਚ ਚੁੱਕ ਕੇ ਆਪ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਸੀ। ਪੁਲਿਸ ਨੇ 2 ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ 6 ਮੁਲਜ਼ਮ ਹੁਣ ਵੀ ਫਰਾਰ ਹਨ।
ਇਹ ਵਾਰਦਾਤ ਰਾਜਾਸਾਂਸੀ ਵਿੱਚ ਹੋਈ ਹੈ, 2 ਪੱਖਾਂ ਦੀ ਪਹਿਲਾਂ ਤੋਂ ਰੰਜਿਸ਼ ਚੱਲ ਰਹੀ ਸੀ। ਪੁਲਿਸ ਨੇ ਦੱਸਿਆ ਕਿ ਫੜੇ ਗਏ ਦੋਵੇ ਮੁਲਜ਼ਮ ਕੰਧ ਟੱਪ ਕੇ ਭਗਵੰਤ ਉਰਫ ਮੰਨਾ ਭੱਟੀ ਦੇ ਘਰ ਵੜੇ ਸਨ। ਮੁਲਜ਼ਮਾਂ ਨੇ ਔਰਤ ਦੇ ਪਤੀ ਮੰਨਾ ਦੇ ਬਾਰੇ ਪੁੱਛਿਆ। ਇਸ ਦੇ ਬਾਅਦ 2 ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚ 30 ਸਾਲ ਦੀ ਹਰਜਿੰਦਰ ਕੌਰ ਦੀ ਮੌਤ ਹੋ ਗਈ।
ਘਟਨਾ ਦੇ ਬਾਅਦ DSP ਕਰਣ ਸ਼ਰਮਾ, ਐੱਸਐੱਚਓ ਅਜੇਪਾਲ ਸਿੰਘ ਮੌਕੇ ‘ਤੇ ਪਹੁੰਚੇ ਹਨ। ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ 2 ਮੁਲਜ਼ਮ ਲਵ ਅਤੇ ਨਿਸ਼ਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿੰਨਾਂ ਨੇ ਘਰ ਵਿੱਚ ਵੜ ਕੇ ਗੋਲੀਆਂ ਮਾਰੀਆਂ ਹਨ। ਇਸ ਮਾਮਲੇ ਵਿੱਚ 6 ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਸ ਵਿੱਚ 2 ਕੁਲਦੀਪ ਅਤੇ ਅਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੋਰ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕੀਤੀ ਗਈ ਹੈ।
ਰਾਤ ਨੂੰ ਝਗੜਾ ਹੋਇਆ ਸਵੇਰ ਮਾਰਨ ਲਈ ਪਹੁੰਚ ਗਏ
ਪੀੜਤ ਪੱਖ ਦੇ ਹਰਭੇਜ ਸਿੰਘ ਨੇ ਦੱਸਿਆ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ। 2 ਦਿਨ ਪਹਿਲਾਂ ਕਚਹਿਰੀ ਵਿੱਚ ਝਗੜਾ ਹੋਇਆ ਸੀ। ਰਾਜਾਸਾਂਸੀ ਦੇ ਹੀ ਮੁਲਜ਼ਮਾਂ ਨੇ ਰਾਤ ਨੂੰ ਹੀ ਪੀੜਤ ਪਰਿਵਾਰ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਸੀ।
ਵਾਰਦਾਤ ਦੇ ਚੰਦ ਮਿੰਟ ਪਹਿਲਾਂ ਹੀ ਮ੍ਰਿਤਕ ਹਰਜਿੰਦਰ ਕੌਰ ਨੇ ਆਪਣੇ ਪਤੀ ਨੂੰ ਫੋਨ ਕੀਤਾ ਸੀ। ਮ੍ਰਿਤਕ ਨੇ ਫੋਨ ‘ਤੇ ਜਾਣਕਾਰੀ ਦਿੱਤੀ ਸੀ ਕਿ 2 ਵਿਅਕਤੀ ਕੰਧ ਟੱਪ ਕੇ ਘਰ ਆਏ ਹਨ। ਧਮਕੀਆਂ ਦੇ ਰਹੇ ਹਨ, ਤੁਹਾਡੇ ਬਾਰੇ ਪੁੱਛ ਰਹੇ ਹਨ। ਇਸ ਦੇ ਬਾਅਦ ਮੁਲਜ਼ਮ ਨੇ ਹਰਜਿੰਦਰ ਕੌਰ ਨੂੰ ਗਾਲਾਂ ਵੀ ਕੱਢਿਆਂ ਸਨ।
ਇਹ ਵੀ ਪੜ੍ਹੋ – ਮਜਬੂਰ ਪਿਤਾ ਜ਼ਿੰਦਾ ਸੜਿਆ! ਧੀ ਦੇ ਵੀਜ਼ੇ ਲਈ ਆਪਣੇ ਆਪ ਨੂੰ ਮਿਟਾ