ਤਰਨ ਤਾਰਨ : ਬੇਸ਼ੱਕ ਪੰਜਾਬ ਸਰਕਾਰ ਨਸ਼ੇ ਨੂੰ ਖਤਮ ਕਰਨ ਲਈ ਵੱਡੇ ਦਾਅਵੇ ਕਰ ਰਹੀ ਹੈ ਪਰ ਗਰਾਉਂਡ ਤੋਂ ਤਸਵੀਰਾਂ ਕੁੱਝ ਬਿਆਨ ਕਰ ਰਹੀਆਂ ਹਨ। ਪਿਛਲੀ ਦਿਨੀਂ ਨਸ਼ੇ ਵਿੱਚ ਚੂਰ ਇੱਕ ਔਰਤ ਦੀ ਵੀਡੀਓ ਵਾਇਰਲ ਹੋਈ ਸੀ ਹੁਣ ਇੱਕ ਰੌਂਗਟੇ ਖੜ੍ਹੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਗੱਗੋਬੁਆ ਵਿੱਚ ਨਸ਼ਾ ਵੇਚਣ ਵਾਲਿਆਂ(drug mafia) ਦਾ ਵਿਰੋਧ ਕਰਨ ਵਾਲੇ ਮਾਂ-ਪੁੱਤ ਨੂੰ ਨਿਰਵਸਤਰ ਕਰ ਕੇ ਕੁੱਟਿਆ ਗਿਆ। ਪੀੜਤ ਔਰਤ ਰਣਜੀਤ ਕੌਰ ਨੇ ਨਸ਼ਾ ਵੇਚਣ ਵਾਲਿਆਂ ਦੇ ਪੰਜ ਮੈਂਬਰੀ ਗਰੋਹ ਦੀਆਂ ਹਰਕਤਾਂ ਦੇ ਇਤਰਾਜ ਜਤਾਇਆ ਸੀ। ਘਟਨਾਂ ਤੋਂ ਬਾਅਦ ਪੀੜਤ ਪਰਿਵਾਰ ਵਿੱਚ ਦਹਿਸ਼ਤ ਫੈਲ ਗਈ ਹੈ ਅਤੇ ਇਹ ਰੂਪੇਸ਼ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਨਸ਼ੇ ਦੇ ਵਪਾਰੀ ਬੀਤੇ ਦਿਨ ਦੀ ਦੁਪਹਿਰ ਰਣਜੀਤ ਕੌਰ ਦੇ ਘਰ ਦਾਖਲ ਹੋਏ ਤੇ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਮਹਿਲਾ ਨੂੰ ਅਰਧ ਨਗਨ ਕਰ ਦਿੱਤਾ ਤੇ ਘਰ ਦੇ ਕੀਮਤੀ ਸਾਮਾਨ ਨੂੰ ਅੱਗ ਲਗਾ ਦਿੱਤੀ। ਮਗਰੋਂ ਹਮਲਾਵਰ ਰਣਜੀਤ ਕੌਰ ਦੇ ਲੜਕੇ ਗੁਰਪਾਲ ਸਿੰਘ ਨੂੰ ਘਰੋਂ ਧੂਹ ਕੇ ਪਿੰਡ ਦੇ ਚੌਰਾਹੇ ਵਿੱਚ ਲੈ ਆਏ। ਉਨ੍ਹਾਂ ਗੁਰਪਾਲ ਸਿੰਘ ਨੂੰ ਨਿਰਵਸਤਰ ਕਰਕੇ ਉਹਦੀ ਵੀ ਕੁੱਟਮਾਰ ਕੀਤੀ| ਹਮਲਾਵਰਾਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪੀੜਤ ਔਰਤ ਦੀ ਨਾਬਾਲਗ ਬੱਚੀ ਨੂੰ ਸੱਟਾਂ ਮਾਰੀਆਂ ਹਨ। ਪਰਿਵਾਰ ਵਿੱਚ ਦਹਿਸ਼ਤ ਦਾ ਮਾਹੋਲ ਹੈ। ਘਟਨਾ ਵਿੱਚ ਜ਼ਖਮੀ ਔਰਤ ਦਾ ਬੇਟਾ ਗੁਰਪਾਲ ਨੂੰ ਹਸਪਤਾਲ ਤੋਂ ਛੁੱਟ ਦਿਵਾ ਕੇ ਰੂਪੋਸ਼ ਹੋ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਪੰਜ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਖਿਲਾਫ਼ ਫੌਜਦਾਰੀ ਐਕਟ ਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਕੀਤੀ ਜਾ ਰਹੀ ਹੈ।