ਬਿਉਰੋ ਰਿਪੋਰਟ – ਮੁੰਬਈ ਪੁਲਿਸ (Mumbai Police) ਵੱਲੋਂ ਅਦਾਕਾਰ ਸਲਮਾਨ ਖਾਨ (Salman Khan) ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਲਾਰੈਂਸ ਬਿਸਨੋਈ (Lawrence Bishnoi) ਗੈਂਗ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਸੁੱਖਾ ਉਰਫ ਸੁਖਬੀਰ ਸੁਖਬੀਰ ਸਿੰਘ ਨੂੰ ਪਨਵੇਲ ਟਾਊਨ ਪੁਲਿਸ ਨੇ ਹਰਿਆਣਾ ਦੇ ਪਾਣੀਪਤ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸੁਖਬੀਰ ਨੇ ਕਥਿਤ ਤੌਰ ਤੇ ਲਾਰੈਂਸ ਬਿਸਨੋਈ ਗੈਂਗ ਦੇ ਮੈਂਬਰਾਂ ਨੂੰ ਸਲਮਾਨ ਖਾਨ ਨੂੰ ਮਾਰਨ ਦਾ ਠੇਕਾ ਦਿੱਤਾ ਸੀ। ਜਾਣਕਾਰੀ ਮੁਤਾਬਕ ਸੁਖਬੀਰ ਪਾਕਿਸਤਾਨ ਵਿਚ ਗੈਂਗਸਟਰ ਮਾਸਟਰ ਡੋਗਰ ਦੇ ਸੰਪਰਕ ਵਿਚ ਸੀ ਤੇ ਉਹ ਸਲਮਾਨ ਨੂੰ ਮਾਰਨ ਦੇ ਲਈ ਪਾਕਿਸਤਾਨ ਤੋਂ ਏ.ਕੇ.-47 ਐੱਮ.16 ਅਤੇ ਏ.ਕੇ.92 ਵਰਗੇ ਹਥਿਆਰ ਮੰਗਵਾਉਣ ਦੀ ਯੋਜਨਾ ਬਣਾ ਰਿਹਾ ਸੀ।
ਦੱਸ ਦੇਈਏ ਕਿ ਪੁਲਿਸ ਵੱਲੋਂ ਸੁਖਬੀਰ ਨੂੰ ਮੁੰਬਈ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਮਾਮਲੇ ‘ਚ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਨਵੀਂ ਮੁੰਬਈ ਪੁਲਿਸ ਵੱਲੋਂ 24 ਅਪ੍ਰੈਲ ਨੂੰ ਸਲਮਾਨ ਖਾਨ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਕਾਰਨ ਬਿਸਨੋਈ ਗੈਂਗ ਦੇ 18 ਮੈਂਬਰਾਂ ਅਤੇ ਹੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ, ਉਸ ਦਾ ਭਰਾ ਅਨਮੋਲ, ਸੰਪਤ ਨਹਿਰਾ, ਗੋਲਡੀ ਬਰਾੜ ਅਤੇ ਰੋਹਿਤ ਗੋਧਰਾ ਐਫਆਈਆਰ ਵਿੱਚ ਨਾਮਜ਼ਦ ਮੁਲਜ਼ਮਾਂ ਵਿੱਚ ਸ਼ਾਮਲ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁਬੰਈ ਪੁਲਿਸ ਨੇ ਬਿਸ਼ਨੋਈ ਗੈਂਗ ਜੇ ਪੰਜ ਮੈਂਬਰਾਂ ਧਨੰਜੈ ਉਰਫ ਅਜੈ ਕਸ਼ਯਪ ਉਰਫ ਨਾਹਵੀ, ਗੌਰਵ ਭਾਟੀਆ, ਵਸਪੀ ਖਾਨ ਉਰਫ ਵਸੀਮ ਚਿਕਨਾ, ਰਿਜ਼ਵਾਨ ਖਾਨ ਉਰਫ ਜਾਵੇਦ ਅਤੇ ਦੀਪਕ ਹਵਾ ਸਿੰਘ ਉਰਫ ਜੌਹਨ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ – ਗੁਰਪਤਵੰਤ ਪੰਨੂ ਨੇ ਕੈਨੇਡਾ ਨੂੰ ਦਿੱਤੇ ਭਾਰਤ ਵਿਰੋਧੀ ਸਬੂਤ!