ਕਰਨਾਲ : ਹਰਿਆਣਾ ਦੇ ਜ਼ਿਲ੍ਹੇ ਕਰਨਾਲ ਵਿੱਚ ਗੁਰਦੁਆਰਾ ਡੇਰਾ ਕਾਰ ਸੇਵਾ ਵਿੱਚ ਸ਼ਨੀਵਾਰ ਨੂੰ ਦੁਬਾਰਾ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਦੇਸ਼ ਭਰ ਵਿੱਚ ਕਿਸਾਨ ਲੀਡਰਾਂ ਨੇ ਹਿੱਸਾ ਲਿਆ। ਗੁਰਦੁਆਰਾ ਵਿੱਚ ਕਰੀਬ 3 ਘੰਟਿਆਂ ਤੱਕ ਮੀਟਿੰਗ ਚੱਲੀ। ਮੀਟਿੰਗ ਵਿੱਚ ਕਿਸਾਨ ਲੀਡਰਾਂ ਨੇ ਕਈ ਅਹਿਮ ਫੈਸਲੇ ਵੀ ਲਏ। ਦੇਸ਼ ਭਰ ਵਿੱਚ ਕਿਸਾਨ 26 ਜਨਵਰੀ ਨੂੰ ਵੱਖ ਵੱਖ ਜਗ੍ਹਾ ਉੱਤੇ ਪ੍ਰਦਰਸ਼ਨ ਕਰਨਗੇ।
ਇਸਦੇ ਨਾਲ ਹੀ 26 ਜਨਵਰੀ ਨੂੰ ਹਰਿਆਣਾ ਦੇ ਜੀਂਦ ਵਿੱਚ ਵੱਡੀ ਰੈਲੀ ਕੀਤੀ ਜਾਵੇਗੀ। ਇਸ ਰੈਲੀ ਵਿੱਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੱਕ ਦੇ ਕਿਸਾਨ ਪਹੁੰਚਣਗੇ। ਬਾਕੀ ਸੂਬਿਆਂ ਦੇ ਹਰੇਕ ਜ਼ਿਲ੍ਹੇ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਟਰੈਕਟਰ ਮਾਰਚ ਤੋਂ ਬਾਅਦ ਕਿਸਾਨ ਜ਼ਿਲ੍ਹਾ ਪੱਧਰ ਉੱਤੇ ਡੀਸੀ ਨੂੰ ਮੰਗ ਪੱਤਰ ਸੌਂਪਣਗੇ।
26 ਜਨਵਰੀ ਦੀ ਰੈਲੀ ਤੋਂ ਬਾਅਦ ਮਾਰਚ ਮਹੀਨੇ ਵਿੱਚ ਕਿਸਾਨ ਦਿੱਲੀ ਵਿੱਚ ਮੀਟਿੰਗ ਕਰਨਗੇ।