Punjab

ਧਰਮ ਪ੍ਰਚਾਰ ਲਹਿਰ ਹੋਵੇਗੀ ਤੇਜ, ਮਹਿਨੇ ‘ਚ ਦੋ ਵਾਰ ਹੋਣਗੇ ਅੰਮ੍ਰਿਤ ਸੰਚਾਰ

SGPC

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਜੈਕਟਿਵ ਕਮੇਟੀ ਦੀ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਗੁਰੂ ਰਾਮਦਾਸ ਜੀ ਦੇ ਗੁਰਆਈ ਸਮਾਗਮ ਦੇ 450 ਸਾਲਾ ਨੂੰ ਅੰਮ੍ਰਿਤਸਰ ਵਿੱਚ 13 ਅਤੇ 14 ਸਤੰਬਰ ਨੂੰ ਵੱਡੇ ਪੱਧਰ ‘ਤੇ ਮਨਾਉਣ ਦੇ ਨਾਲ-ਨਾਲ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਸਮਾਗਮ ਨੂੰ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਬਾਉਲੀ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਭਾਈ ਮਹਿਤਾ ਨੇ ਦੱਸਿਆ ਕਿ ਧਰਮ ਪ੍ਰਚਾਰ ਦੀ ਲਹਿਰ ਨੂੰ ਸ਼ਤਾਬਦੀਆਂ ਤੋਂ ਪਹਿਲਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਇਹ ਕਿਸੇ ਕਾਰਨ ਸ਼ਤਾਬਦੀਆਂ ਤੋਂ ਬਾਅਦ ਸ਼ੁਰੂ ਹੁੰਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਹਲਕੇ ਵਿੱਚ ਇਸ ਨੂੰ ਚਲਾਇਆ ਜਾਵੇਗਾ। ਇਕ ਮਹਿਨੇ ‘ਚ ਦੋ ਵਾਰ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਇਸ ਨੂੰ ਪਿੰਡ ਪੱਧਰ ਤੱਕ ਲਿਜਾਇਆ ਜਾਵੇਗਾ। ਪੰਜਾਬ ਵਿੱਚ ਚੋਣਾ ਦੌਰਾਨ ਵੀ 5 ਤੋਂ 6 ਅੰਮ੍ਰਿਤ ਸੰਚਾਰ ਹੋਏ ਹਨ ਅਤੇ ਚੋਣਾਂ ਦੇ ਦੌਰਾਨ ਵੀ ਧਰਮ ਪ੍ਰਚਾਰ ਜਾਰੀ ਰਿਹਾ ਹੈ।ਭਾਈ ਮਹਿਤਾ ਨੇ ਅੰਮ੍ਰਿਤਪਾਲ ਅਤੇ ਸਰਬਜੀਤ ਸਿੰਘ ਦੀ ਜਿੱਤ ਬਾਰੇ ਕਿਹਾ ਕਿ ਸਾਨੂੰ ਵੀ ਉਨ੍ਹਾਂ ਦੀ ਜਿੱਤ ਦੀ ਬਹੁਤ ਖੁਸ਼ੀ ਹੈ। ਉ੍ਨ੍ਹਾਂ ਕਿਹਾ ਸਰਬਜੀਤ ਬਹੁਤ ਵੱਡੇ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਕੌਮ ਨੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਤੀਜੀ ਵਾਰ ਸਨਮਾਨ ਦਿੱਤਾ ਹੈ। ਉਨ੍ਹਾਂ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ ਦੇ ਦੋ ਹੋਰ ਮੈਂਬਰ ਸਾਂਸਦ ਬਣ ਚੁੱਕੇ ਹਨ।

 

ਅੰਮ੍ਰਿਤਪਾਲ ਬਾਰੇ ਭਾਈ ਮਹਿਤਾ ਨੇ ਕਿਹਾ ਕਿ ਅੰਮ੍ਰਿਤਪਾਲ ਦੀ ਰਿਹਾਈ ਦਾ ਫੈਸਲਾ ਅਦਾਲਤ ਦਾ ਹੈ। ਸਰਕਾਰ ਆਪਣੇ ਤੌਰ ਤੇ ਫੈਸਲਾ ਲੈ ਸਕਦੀਆਂ ਹਨ। ਉ੍ਨ੍ਹਾਂ ਕਿਹਾ ਕਿ ਅਮਿਤ ਸ਼ਾਹ ਵੱਲੋਂ ਰਵਨੀਤ ਬਿੱਟੂ ਦੇ ਹੱਕ ਵਿੱਚ ਬੰਦੀ ਸਿੰਘਾਂ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਸਰਕਾਰਾਂ ਕੋਲੋ ਕੀ ਉਮੀਦ ਰੱਖੀ ਜਾ ਸਕਦੀ ਹੈ। ਪੱਤਰਕਾਰਾਂ ਵੱਲੋਂ ਜਿੱਤੇ ਅਜ਼ਾਦ ਉਮੀਦਵਾਰ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੇ ਬਿਆਨ ਤੇ ਭਾਈ ਮਹਿਤਾ ਨੇ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਕੋਈ ਇਤਜਾਰ ਨਹੀਂ ਹੈ ਉਹ ਭਾਵੇ ਕਿੱਥੋਂ ਵੀ ਚੋਣ ਲੜ ਲੈਣ। ਕੰਗਣਾ ਰਣੌਤ ਮਾਮਲੇ ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਹਰ ਸਿੱਖ ਕੁਲਵਿੰਦਰ ਕੌਰ ਦੇ ਨਾਲ ਹੈ। ਕਿਉਂਕਿ ਕੰਗਣਾ ਹਮੇਸ਼ਾਂ ਵਿਵਾਦਾ ਵਿੱਚ ਰਹਿੰਦੀ ਹੈ। ਕੰਗਣਾ ਨੂੰ ਬੋਲਣ ਦਾ ਵੀ ਪਤਾ ਨਹੀਂ ਹੈ।

ਇਹ ਵੀ ਪੜ੍ਹੋ –   ਸੁਖਪਾਲ ਖਹਿਰਾ ਨੇ ਪੰਜਾਬ ‘ਚ ਜਮੀਨ ਖਰਿਦਣ ਨੂੰ ਲੈ ਕੇ ਕੀਤਾ ਟਵਿਟ, ਸਖਤ ਐਕਟ ਦੀ ਕੀਤੀ ਮੰਗ