ਪੰਜਾਬ ਦੇ ਤਿੰਨ ਖਿਡਾਰੀ ਆਪਣੀਆਂ -ਆਪਣੀਆਂ ਖੇਡਾਂ ਵਿੱਚ ਕਪਤਾਨੀ ਕਰਨਗੇ। ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਖਿਡਾਰੀ ਇੱਕੋ ਸਮੇਂ ਕ੍ਰਿਕਟ, ਹਾਕੀ ਅਤੇ ਫੁੱਟਬਾਲ ਤਿੰਨੋਂ ਖੇਡਾਂ ਵਿੱਚ ਮੋਹਰੀ ਬਣ ਕੇ ਕਪਤਾਨੀ ਕਰਨਗੇ। ਲੰਬੇ ਸਮੇਂ ਬਾਅਦ ਪੰਜਾਬੀਆਂ ਨੂੰ ਇਹ ਮੌਕਾ ਮਿਲਿਆ ਹੈ।
ਕ੍ਰਿਕਟ ‘ਚ ਸ਼ੁਭਮਨ ਗਿੱਲ ਹੋਣਗੇ ਕਪਤਾਨ
ਕ੍ਰਿਕਟ ਵਿੱਚ ਸ਼ੁਭਮਨ ਗਿੱਲ ਜ਼ਿੰਬਾਬਵੇ ਦੌਰੇ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰ ਰਹੇ ਹਨ।
ਫੁੱਟਬਾਲ ‘ਚ ਗੁਰਪ੍ਰੀਤ ਸਿੰਘ ਸੰਧੂ ਕਰਨਗੇ ਕਪਤਾਨੀ
ਇਸ ਦੇ ਨਾਲ ਹੀ ਫੁੱਟਬਾਲ ਟੀਮ ਦੀ ਕਮਾਨ ਹੁਣ ਫਿਰ ਤੋਂ ਗੁਰਪ੍ਰੀਤ ਸੰਧੂ ਦੇ ਹੱਥਾਂ ‘ਚ ਹੈ। ਇਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਸੰਧੂ ਨੇ 2016 ਅਤੇ 2023 ਵਿੱਚ ਕਿੰਗਜ਼ ਕੱਪ ਦੌਰਾਨ ਦੋ ਵਾਰ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ 1982 ਤੱਕ ਭਾਰਤੀ ਹਾਕੀ ਟੀਮ ਦੀ ਕਪਤਾਨੀ ਗ਼ੈਰ-ਪੰਜਾਬੀਆਂ ਦੇ ਹੱਥਾਂ ਵਿੱਚ ਸੀ। ਲੰਬੇ ਸਮੇਂ ਬਾਅਦ ਉਹ ਇੱਕ ਵਾਰ ਫਿਰ ਪੰਜਾਬੀ ਫੁੱਟਬਾਲ ਵਿੱਚ ਆਪਣੀ ਛਾਪ ਛੱਡ ਰਿਹਾ ਹੈ।
ਹਾਕੀ ‘ਚ ਹਰਮਨਪ੍ਰੀਤ ਸਿੰਘ ਹੋਣਗੇ ਕਪਤਾਨ
ਇਸ ਵਾਰ ਹਾਕੀ ਟੀਮ ਦੀ ਕਪਤਾਨੀ ਇੱਕ ਵਾਰ ਫਿਰ ਪੰਜਾਬੀ ਦੇ ਹੱਥਾਂ ਵਿੱਚ ਹੈ। ਇਸ ਵਾਰ ਹਰਪ੍ਰੀਤ ਸਿੰਘ ਪੈਰਿਸ ਓਲੰਪਿਕ ਵਿੱਚ ਹਾਕੀ ਟੀਮ ਦੀ ਕਮਾਨ ਸੰਭਾਲ ਰਿਹਾ ਹੈ। ਭਾਰਤੀ ਪੁਰਸ਼ ਟੀਮ 2020 ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ‘ਚ ਸਫਲ ਰਹੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੀ ਭਾਰਤੀ ਹਾਕੀ ਟੀਮ ਦੁਨੀਆ ਦੇ ਸਰਵੋਤਮ ਖਿਡਾਰੀਆਂ ਨੂੰ ਹਰਾ ਕੇ ਮੈਡਲ ਲੈ ਕੇ ਵਾਪਸੀ ਕਰੇਗੀ।
ਇਹ ਵੀ ਪੜ੍ਹੋ – ਗੁਰੂਗ੍ਰਾਮ ‘ਚ ਅਪਰਾਧੀ ਬੇਖੌਫ, ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ