ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਸਟੋਰੇਜ ਪਲਾਂਟਾਂ ਵਿੱਚੋਂ ਇੱਕ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੈਂਕੜੇ ਲੋਕਾਂ ਨੂੰ ਖਾਲੀ ਕਰਵਾਉਣਾ ਪਿਆ ਅਤੇ ਉੱਤਰੀ ਕੈਲੀਫੋਰਨੀਆ ਵਿੱਚ ਹਾਈਵੇਅ 1 ਦਾ ਇੱਕ ਹਿੱਸਾ ਬੰਦ ਕਰ ਦਿੱਤਾ ਗਿਆ।
ਮੀਡੀਆ ਰਿਪੋਰਟ ਅਨੁਸਾਰ, ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਉੱਠਿਆ ਅਤੇ ਵੀਰਵਾਰ ਰਾਤ ਤੱਕ ਘੱਟਣ ਦੇ ਕੋਈ ਸੰਕੇਤ ਨਹੀਂ ਦਿਖਾਈ ਦਿੱਤੇ, ਜਿਸ ਕਾਰਨ ਲਗਭਗ 1,500 ਲੋਕਾਂ ਨੂੰ ਮੌਸ ਲੈਂਡਿੰਗ ਅਤੇ ਐਲਖੋਰਨ ਸਲੋਹ ਖੇਤਰਾਂ ਨੂੰ ਖਾਲੀ ਕਰਵਾਉਣਾ ਪਿਆ।
ਸੈਨ ਫਰਾਂਸਿਸਕੋ ਤੋਂ ਲਗਭਗ 124 ਕਿਲੋਮੀਟਰ ਦੱਖਣ ਵਿੱਚ ਸਥਿਤ ਮੌਸ ਲੈਂਡਿੰਗ ਪਾਵਰ ਪਲਾਂਟ, ਟੈਕਸਾਸ ਦੀ ਕੰਪਨੀ ਵਿਸਟਰਾ ਐਨਰਜੀ ਦੀ ਮਲਕੀਅਤ ਹੈ ਅਤੇ ਇਸ ਵਿੱਚ ਹਜ਼ਾਰਾਂ ਲਿਥੀਅਮ ਬੈਟਰੀਆਂ ਹਨ। ਇਹ ਬੈਟਰੀਆਂ ਸੂਰਜੀ ਊਰਜਾ ਵਰਗੇ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਬਿਜਲੀ ਸਟੋਰ ਕਰਨ ਲਈ ਬਹੁਤ ਜ਼ਰੂਰੀ ਹਨ, ਪਰ ਜੇਕਰ ਇਨ੍ਹਾਂ ਨੂੰ ਅੱਗ ਲੱਗ ਜਾਂਦੀ ਹੈ ਤਾਂ ਇਨ੍ਹਾਂ ਨੂੰ ਬੁਝਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ।