Punjab

ਲੜਕੀ ਨਾਲ ਵਾਪਰਿਆ ਹਾਦਸਾ, ਪਿਤਾ ਨੇ ਲਗਾਏ ਗੰਭੀਰ ਅਰੋਪ, ਪੁਲਿਸ ਨੂੰ ਦਿੱਤੀ ਸ਼ਿਕਾਇਤ

ਲੁਧਿਆਣਾ (Haryana) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਵਿਆਹੁਤਾ ਲੜਕੀ ਦੀ ਮੌਤ ਹੋ ਗਈ ਹੈ। ਲੜਕੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਲੜਕੀ ਨੂੰ ਅਕਸਰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਲੜਕੀ ਜਦੋਂ ਵੀ ਘਰ ਆਉਂਦੀ ਸੀ ਉਹ ਸਹੁਰਿਆਂ ਵੱਲੋਂ ਦਾਜ ਦਹੇਜ ਮੰਗਣ ਦੀ ਸ਼ਿਕਾਇਤ ਕਰਦੀ ਸੀ। ਮ੍ਰਿਤਕ ਲੜਕੀ ਦੀ ਪਛਾਣ ਅਨੁਸ਼ਰੀਆ ਹੈ ਅਤੇ ਉਹ 22 ਸਾਲ ਦੀ ਸੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਵਿਆਹ ਤਿੰਨ ਸਾਲ ਪਹਿਲਾਂ ਲੁਧਿਆਣਾ ਦੇ ਪ੍ਰਦੀਪ ਕੁਮਾਰ ਨਾਲ ਹੋਇਆ ਸੀ।

ਅਕਸਰ ਕਰਦੇ ਸੀ ਦਾਜ ਦੀ ਮੰਗ

ਲੜਕੀ ਦੇ ਪਿਤਾ ਅਕਸ਼ੇ ਬੇਹਰਾ ਨੇ ਦੱਸਿਆ ਕਿ ਉਹ ਜੰਮੂ ਦੀ ਰਹਿਣ ਵਾਲਾ ਹੈ। ਉਸ ਦੀ ਲੜਕੀ ਨੂੂੰ ਸਹੁਰਿਆਂ ਵੱਲੋ ਅਕਸਰ ਦਾਜ ਦਹੇਜ ਨੂੰ ਲੈ ਕੇ ਤਾਨੇ ਮਾਰੇ ਜਾਂਦੇ ਸੀ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਦਾਜ ਵਿੱਚ ਪਤਲੀ ਚੈਨੀ ਲਿਆਉਣ ‘ਤੇ ਵੀ ਤਾਨੇ ਮਾਰੇ ਜਾਂਦੇ ਸੀ ਅਤੇ ਅਕਸਰ ਹੀ ਨਗਦੀ ਦੀ ਮੰਗ ਕੀਤੀ ਜਾਂਦੀ ਸੀ। ਉਸ ਦੀ ਲੜਕੀ ਤਿੰਨ ਮਹਿਨੇ ਦੀ ਗਰਭਵਤੀ ਸੀ ਅਤੇ ਉਸ ਨੂੰ ਪਰੇਸ਼ਨ ਕੀਤਾ ਜਾ ਰਿਹਾ ਸੀ। ਉਸ ਨੂੰ ਜਾਣਕਾਰੀ ਮਿਲੀ ਕਿ ਉਸ ਦੀ ਲੜਕੀ ਠੀਕ ਨਹੀਂ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਦੋਂ ਉਹ ਹਸਪਤਾਲ ਪੁੱਜਾ ਤਾਂ ਪਤਾ ਲੱਗਾ ਕਿ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਮੇਰੀ ਲੜਕੀ ਦਾ ਹੋਇਆ ਕਤਲ

ਮ੍ਰਿਤਕ ਲੜਕੀ ਅਨੁਸ਼ਰੀਆ ਦੇ ਪਿਤਾ ਨੇ ਕਿਹਾ ਕਿ ਉਸ ਦੀ ਲੜਕੀ ਖੁਦਕੁਸ਼ੀ ਨਹੀਂ ਕਰ ਸਕਦੀ। ਉਹ ਬਹਾਦਰ ਲੜਕੀ ਸੀ, ਉਸ ਵੱਲੋਂ ਅਜਿਹਾ ਕਦਮ ਨਹੀਂ ਚੁੱਕਿਆ ਜਾ ਸਕਦਾ। ਉਸ ਦੀ ਲੜਕੀ ਦਾ ਕਤਲ ਹੋਇਆ ਹੈ। ਇਸ ਸਬੰਧੀ ਉਸ ਵੱਲੋਂ ਮੋਤੀ ਨਗਰ ਥਾਣਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ –  ਪੁਲਿਸ ਨੇ ਤਿਆਰ ਕੀਤਾ ਡਰਾਫਟ, ਹਾਈਕੋਰਟ ਨੂੰ ਦਿੱਤੀ ਜਾਣਕਾਰੀ, ਸੁਰੱਖਿਆ ਨਹੀਂ ਰਹੀ ਫਰੀ