The Khalas Tv Blog Punjab ਪੰਜਾਬ ‘ਚ ਹੋਇਆ ਵੱਡਾ ਪ੍ਰਸ਼ਾਸਨਿਕ ਬਦਲਾਅ, ਕਈ ਅਫਸਰ ਬਦਲੇ
Punjab

ਪੰਜਾਬ ‘ਚ ਹੋਇਆ ਵੱਡਾ ਪ੍ਰਸ਼ਾਸਨਿਕ ਬਦਲਾਅ, ਕਈ ਅਫਸਰ ਬਦਲੇ

ਪੰਜਾਬ ‘ਚ ਲੋਕ ਸਭਾ ਚੋਣਾਂ (Lok Sabha Election) ਦੇ ਨਤੀਜੇ ਆਉਣ ਤੋਂ ਬਾਅਦ ਵੱਡੇ ਪ੍ਰਸ਼ਾਸਨਿਕ ਬਦਲਾਅ ਹੋਏ ਹਨ। ਪੰਜਾਬ ਸਰਕਾਰ (Punjab Government) ਵੱਲੋਂ ਚੋਣਾਂ ਤੋਂ ਬਾਅਦ ਵੱਡੇ-ਵੱਡੇ ਅਫਸਰਾਂ ਦੇ ਤਬਾਦਲੇ ਕੀਤੇ ਹਨ। ਸਰਕਾਰ ਵੱਲੋਂ ਜਲੰਧਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਦੇ ਨਾਲ-ਨਾਲ 9 ਹੋਰ ਅਫਸਰਾਂ ਨੂੰ ਬਦਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ 8 ਆਈ.ਪੀ. ਐਸ ਅਤੇ 1 ਪੀ.ਪੀ.ਐਸ ਅਫਸਰ ਸ਼ਾਮਲ ਹੈ।

ਜਾਣਕਾਰੀ ਮੁਤਾਬਕ ਪੁਲਿਸ ਕਮਿਸਨਰ ਕੁਲਦੀਪ ਸਿੰਘ ਚਾਹਲ ਲੁਧਿਆਣਾ ਅਤੇ ਸਵਪਨ ਸ਼ਰਮਾ ਜਲੰਧਰ ਨੂੰ ਹਟਾ ਦਿੱਤਾ ਹੈ। ਲੁਧਿਆਣਾ ਦੇ ਮੌਜੂਦਾ ਪੁਲਿਸ ਕਮਿਸ਼ਨਰ ਨੀਲਾਭ ਕਿਸ਼ੋਰ ਨੂੰ ਏਡੀਜੀਪੀ ਐਸਟੀਐਫ ਮੁਹਾਲੀ ਲਗਾ ਦਿੱਤਾ ਹੈ ਅਤੇ ਡਾ ਐਸ ਭੂਪਤੀ ਨੂੰ ਜਲੰਧਰ ਡੀਆਈਜੀ ਰੇਜ ਤੋਂ ਡੀਆਈਜੀ ਪ੍ਰਸ਼ਾਸਨ ਚੰਡੀਗੜ੍ਹ ਵਿਚ ਨਿਯੁਕਤ ਕੀਤਾ ਗਿਆ।

ਇਸ ਤੋਂ ਇਲਾਵਾ ਸਵਪਨ ਸ਼ਰਮਾ ਨੂੰ ਜਲੰਧਰ ਅਤੇ ਕੁਲਦੀਪ ਸਿੰਘ ਚਾਹਲ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੈ। ਆਈਪੀਐਸ ਹਰਮਨਬੀਰ ਸਿੰਘ ਨੂੰ ਪੀਏਪੀ ਕਮਾਂਡੈਂਟ ਜਲੰਧਰ ਤੋਂ ਡੀਆਈਜੀ ਜਲੰਧਰ ਰੇਂਜ ਅਤੇ ਅਜੈ ਮਲੂਜਾ ਨੂੰ ਡੀਆਈਜੀ ਐਸਟੀਐਫ ਫਿਰੋਜ਼ਪੁਰ ਰੇਂਜ ਲਗਾਇਆ ਗਿਆ ਹੈ। ਪੀਪੀਏ ਗਗਨ ਅਜੀਤ ਸਿੰਘ ਨੂੰ ਐਸਐਸਪੀ ਰੋਡ ਸੇਫਟੀ ਫੋਰਸ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ –  ਤਰਨ ਤਾਰਨ ’ਚ 1993 ਦੇ ਝੂਠੇ ਪੁਲਿਸ ਮੁਕਾਬਲੇ ’ਚ ਸਾਬਕਾ DIG ਨੂੰ 7 ਸਾਲ ਤੇ ਸਾਬਕਾ DSP ਨੂੰ ਉਮਰ ਕੈਦ ਦੀ ਸਜ਼ਾ

 

Exit mobile version