India

ਦੇਸ਼ ਦੀ ਰਾਜਧਾਨੀ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਣੋਂ ਟਲਿਆ ਵੱਡਾ ਹਾਦਸਾ

ਖਾਲਸ ਬਿਊਰੋ:ਦੇਸ਼ ਦੀ ਰਾਜਧਾਨੀ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਵਕਤ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਦਿੱਲੀ ਤੋਂ ਪਟਨਾ ਜਾਣ ਵਾਲੀ ਇੰਡੀਗੋ ਦੀ ਉਡਾਣ ਨੂੰ ਰੋਕ ਦਿੱਤਾ ਗਿਆ ਕਿਉਂਕਿ ਹਵਾਈ ਜਹਾਜ਼ ਦੇ ਨੱਕ ਹੇਠਾਂ ਇੱਕ ਗੋ ਗਰਾਊਂਡ ਮਾਰੂਤੀ ਕਾਰ ਅਚਾਨਕ ਆ ਕੇ ਰੁਕ ਗਈ ਸੀ। ਇਹ ਜਹਾਜ਼ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ‘ਤੇ ਖੜ੍ਹੇ ਪਟਨਾ ਲਈ ਉਡਾਣ ਭਰਨ ਲਈ ਬਿਲਕੁਲ ਤਿਆਰ ਸੀ ਕਿ ਇੱਕ ਲਾਪਰਵਾਹੀ ਨਾਲ ਚਲਾਇਆ ਗਿਆ ਗੋ ਫਰਸਟ ਜ਼ਮੀਨੀ ਵਾਹਨ ਪਾਰਕ ਕੀਤੇ ਇੰਡੀਗੋ ਜਹਾਜ਼ ਦੇ ਬਹੁਤ ਨੇੜੇ ਆ ਗਿਆ ਸੀ ਪਰ ਖੁਸ਼ਕਿਸਮਤੀ ਨਾਲ ਡਰਾਈਵਰ ਨੇ ਕਾਰ ਨੂੰ ਜਹਾਜ਼ ਦੇ ਨੱਕ ਵ੍ਹੀਲ ਦੇ ਬਿਲਕੁਲ ਸਾਹਮਣੇ ਰੋਕ ਦਿੱਤਾ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਨੂੰ ਕੋਈ ਨੁਕਸਾਨ ਜਾਂ ਕਿਸੇ ਵਿਅਕਤੀ ਨੂੰ ਸੱਟ ਨਹੀਂ ਲੱਗੀ।ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇੰਡੀਗੋ ਏਅਰਲਾਈਨਜ਼ ਦੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰਾਂ ਦੇ ਹਾਲਾਤ ਬਣ ਚੁੱਕੇ ਹਨ।ਪਿਛਲੇ ਮਹੀਨੇ 28 ਜੁਲਾਈ ਨੂੰ, ਕੋਲਕਾਤਾ ਜਾ ਰਹੀ ਇੰਡੀਗੋ ਦੀ ਉਡਾਣ ਅਸਾਮ ਦੇ ਜੋਰਹਾਟ ਹਵਾਈ ਅੱਡੇ ‘ਤੇ ਟੇਕਆਫ ਦੌਰਾਨ ਰਨਵੇਅ ਤੋਂ ਫਿਸਲ ਗਈ ਸੀ ਤੇ ਛੇ ਘੰਟਿਆਂ ਮਗਰੋਂ ਤਕਨੀਕੀ ਖਰਾਬੀ ਕਾਰਨ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ।