India

ਕੇਰਲ ‘ਚ ਕਿਸ਼ਤੀ ਪਲਟਣ ਕਾਰਨ 21 ਸੈਲਾਨੀਆਂ ਦੇ ਘਰਾਂ ਵਿੱਚ ਵਿਛੇ ਸੱਥਰ , ਬਚਾਅ ਕਾਰਜ ਜਾਰੀ

A major accident occurred due to boat capsizing in Kerala, 21 people have died so far

ਕੇਰਲ ਵਿੱਚ ਕਿਸ਼ਤੀ ਪਲਟਣ ਦੀ ਘਟਨਾ ‘ਚ ਹੁਣ ਤੱਕ ਕੁੱਲ 21 ਸੈਲਾਨੀਆਂ ਦੀ ਮੌਤ ਹੋ ਚੁੱਕੀ ਹੈ। ਇਹ ਭਿਆਨਕ ਹਾਦਸਾ ਸੂਬੇ ਦੇ ਮਲਪੁਰਮ ਜ਼ਿਲੇ ਦੇ ਤਨੂਰ ਦੇ ਤੁਵਾਲ ਥੇਰਾਮ ਸੈਰ-ਸਪਾਟਾ ਸਥਾਨ ‘ਤੇ ਵਾਪਰੀ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਹਾਦਸੇ ਦੇ ਸਮੇਂ ਕਿਸ਼ਤੀ ‘ਚ ਕਰੀਬ 40 ਲੋਕ ਸਵਾਰ ਸਨ।

ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਖੇਤਰੀ ਫਾਇਰ ਰੇਂਜ ਅਧਿਕਾਰੀ ਸ਼ਿਜੂ ਕੇਕੇ ਨੇ ਕਿਹਾ, ”ਐਤਵਾਰ ਰਾਤ ਨੂੰ ਵਾਪਰੇ ਇਸ ਹਾਦਸੇ ‘ਚ ਹੁਣ ਤੱਕ 21 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਹਾਲਾਂਕਿ ਕਿਸ਼ਤੀ ‘ਤੇ ਸਵਾਰ ਲੋਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਚਿੱਕੜ ਵਿੱਚ ਕੁਝ ਲਾਸ਼ਾਂ ਫਸੀਆਂ ਹੋਣ ਖਦਸ਼ਾ ਹੋਣ ਕਾਰਨ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।

ਐਤਵਾਰ ਰਾਤ ਨੂੰ ਜਿਵੇਂ ਹੀ ਕਿਸ਼ਤੀ ਪਲਟਣ ਦੀ ਸੂਚਨਾ ਮਿਲੀ। ਇਸੇ ਤਰ੍ਹਾਂ ਕਈ ਵਾਹਨ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਘਟਨਾ ਤੋਂ ਬਾਅਦ ਅੱਧੀ ਰਾਤ ਨੂੰ ਰਾਜ ਦੇ ਸਿਹਤ ਵਿਭਾਗ ਦੀ ਹੰਗਾਮੀ ਮੀਟਿੰਗ ਬੁਲਾਈ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਸਿਹਤ ਮੰਤਰੀ ਨੇ ਪੋਸਟਮਾਰਟਮ ਅਤੇ ਜ਼ਖਮੀਆਂ ਦੇ ਬਿਹਤਰ ਇਲਾਜ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਤਰੀ ਨੇ ਸੋਮਵਾਰ ਸਵੇਰੇ 6 ਵਜੇ ਪੋਸਟਮਾਰਟਮ ਸ਼ੁਰੂ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।

ਦੂਜੇ ਪਾਸੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਐਤਵਾਰ ਨੂੰ ਮਲੱਪੁਰਮ ‘ਚ ਕਿਸ਼ਤੀ ਪਲਟਣ ਦੀ ਘਟਨਾ ‘ਚ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ, “ਮਲਾਪੁਰਮ ਵਿੱਚ ਤਨੂਰ ਕਿਸ਼ਤੀ ਹਾਦਸੇ ਵਿੱਚ ਹੋਏ ਦਰਦਨਾਕ ਨੁਕਸਾਨ ਤੋਂ ਬਹੁਤ ਦੁਖੀ ਹਾਂ। ਜ਼ਿਲ੍ਹਾ ਪ੍ਰਸ਼ਾਸਨ ਨੂੰ ਬਚਾਅ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ ਦੀ ਨਿਗਰਾਨੀ ਕੈਬਨਿਟ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਦਿਲੀ ਹਮਦਰਦੀ ਹੈ।”

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ‘ਚ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਐਤਵਾਰ ਰਾਤ ਨੂੰ ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ, “ਕੇਰਲ ਦੇ ਮਲੱਪਪੁਰਮ ਵਿੱਚ ਕਿਸ਼ਤੀ ਹਾਦਸੇ ਕਾਰਨ ਜਾਨ ਅਤੇ ਮਾਲ ਦਾ ਨੁਕਸਾਨ ਹੋਣ ਕਾਰਨ ਦੁਖੀ ਅਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਹੈ। ਹਰੇਕ ਮ੍ਰਿਤਕ ਦੇ ਵਾਰਸਾਂ ਨੂੰ PMNRF ਤੋਂ 2 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।