‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੱਖਣੀ ਆਸਟਰੇਲੀਆ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਅੱਜ ਅੱਧੀ ਰਾਤ ਨੂੰ ਮੁੜ ਤੋਂ ਨਵੀਆਂ ਪਾਬੰਦੀਆਂ ਲਾਗੂ ਕਰਨ ਜਾ ਰਿਹਾ ਹੈ। ਅੱਜ ਅੱਧੀ ਰਾਤ ਤੋਂ ਦੱਖਣੀ ਅਸਟ੍ਰੇਲੀਆ ਦੀ ਕੋਵਿਡ -19 ਦੀਆਂ ਪਾਬੰਦੀਆਂ ਘੱਟੋ-ਘੱਟ ਦੋ ਹਫਤਿਆਂ ਲਈ ਲਾਗੂ ਕੀਤੀਆਂ ਜਾਣਗੀਆਂ।
- ਜਿੰਮ, ਮਨੋਰੰਜਨ ਅਤੇ ਖੇਡ ਕੇਂਦਰ ਬੰਦ ਹੋਣਗੇ।
- ਕਮਿਊਨਿਟੀ ਖੇਡ ਅਤੇ ਸਿਖਲਾਈ ਕੈਂਪ ਜਾਰੀ ਰਹਿ ਸਕਦੇ ਹਨ।
- ਅੰਤਮ ਸਸਕਾਰ ਮੌਕੇ 50 ਵਿਅਕਤੀ ਸ਼ਾਮਿਲ ਹੋ ਸਕਦੇ ਹਨ।
- ਲਾਇਸੰਸਸ਼ੁਦਾ ਸਥਾਨਾਂ ‘ਤੇ ਪ੍ਰਾਈਵੇਟ ਇਵੈਂਟਸ ਕਰਵਾਏ ਜਾ ਸਕਦੇ ਹਨ।
- ਨਿਜੀ ਇਕੱਠ ਵਿੱਚ 10 ਲੋਕ ਹੀ ਇਕੱਠੇ ਹੋ ਸਕਦੇ ਹਨ।
ਦੱਖਣੀ ਅਸਟ੍ਰੇਲੀਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਹਾਲੇ ਹੋਰ ਵਾਧਾ ਨਹੀਂ ਹੋਇਆ ਹੈ। ਕੋਰੋਨਾ ਕੇਸਾਂ ਦੀ ਗਿਣਤੀ ਅਜੇ 17 ਹੈ।
ਅੱਜ ਰਾਤ 11.59 ਵਜੇ ਤੋਂ ਐਡੀਲੇਡ ਤੋਂ ਕੁਈਨਜ਼ਲੈਂਡ ਜਾਣ ਵਾਲੇ ਲੋਕਾਂ ਨੂੰ ਪਹੁੰਚਣ ‘ਤੇ ਲਾਜ਼ਮੀ ਤੌਰ ‘ਤੇ ਹੋਟਲ ਵਿੱਚ ਕੁਆਰੰਟੀਨ ਹੋਣਾ ਪਵੇਗਾ। ਕਈ ਰਾਜਾਂ ਨੇ ਆਪਣੀਆਂ ਸਰਹੱਦਾਂ ਦੱਖਣੀ ਆਸਟਰੇਲੀਆ ਲਈ ਬੰਦ ਕਰ ਦਿੱਤੀਆਂ ਹਨ, ਜਿਸ ਕਾਰਨ ਯਾਤਰੀਆਂ ਵਿੱਚ ਹਫੜਾ-ਦਫੜੀ ਮੱਚ ਗਈ ਹੈ।
ਨਾਗਰਿਕਾਂ ਨੂੰ ਘਰ ਤੋਂ ਕੰਮ ਕਰਨ, ਬੇਲੋੜੀ ਯਾਤਰਾ ਤੋਂ ਬਚਣ ਅਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।