India

ਸੁਪਰੀਮ ਕੋਰਟ ਦੇ CJI ਬੀਆਰ ਗਵਈ ‘ਤੇ ਇਕ ਵਕੀਲ ਵੱਲੋਂ ਜੁੱਤੀ ਸੁੱਟਣ ਦੀ ਕੋਸ਼ਿਸ਼ 

ਦਿੱਲੀ : ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਇੱਕ ਵਕੀਲ ਨੇ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਬੀ.ਆਰ. ਗਵਈ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਵਾਕਯਾ ਉਦੋਂ ਵਾਪਰਿਆ ਜਦੋਂ ਸੀਜੇਆਈ ਦੀ ਅਗਵਾਈ ਵਾਲੀ ਬੈਂਚ ਇੱਕ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਵਕੀਲ ਨੇ ਪੋਡੀਅਮ ਨੇੜੇ ਪਹੁੰਚ ਕੇ ਕੁਝ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਅਦਾਲਤੀ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਸ ਨੂੰ ਫੜ ਲਿਆ ਅਤੇ ਬਾਹਰ ਲੈ ਗਏ।

ਅਦਾਲਤੋਂ ਬਾਹਰ ਨਿਕਲਦੇ ਹੋਏ ਵਕੀਲ ਨੇ ਚੀਕਿਆ ਕਿ “ਅਸੀਂ ਸਨਾਤਨ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ”। ਘਟਨਾ ਤੋਂ ਬਾਅਦ ਸੀਜੇਆਈ ਨੇ ਵਕੀਲਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਦਲੀਲਾਂ ਜਾਰੀ ਰੱਖੋ, ਇਸ ਤੋਂ ਧਿਆਨ ਭਟਕਾਓ ਨਾ।

ਉਹਨਾਂ ਨੇ ਜ਼ੋਰ ਦਿੱਤਾ ਕਿ ਅਜਿਹੀਆਂ ਚੀਜ਼ਾਂ ਤੋਂ ਉਹਨਾਂ ‘ਤੇ ਕੋਈ ਅਸਰ ਨਹੀਂ ਪੈਂਦਾ ਅਤੇ ਨਿਆਂ ਪ੍ਰਕਿਰਿਆ ਨੂੰ ਬਾਧਾ ਨਹੀਂ ਪਹੁੰਚਣ ਦੇਣਗੇ। ਇਹ ਘਟਨਾ ਅਦਾਲਤੀ ਸੁਰੱਖਿਆ ਅਤੇ ਨਿਆਂ ਵਿਵਸਥਾ ਨੂੰ ਲੈ ਕੇ ਚਰਚਾ ਪੈਦਾ ਕਰ ਰਹੀ ਹੈ।