The Khalas Tv Blog Punjab ਆਈਪੀਐਸ ਸਣੇ ਵੱਡੀ ਗਿਣਤੀ ‘ਚ ਅਧਿਕਾਰੀਆਂ ਦੇ ਹੋਏ ਤਬਾਦਲੇ
Punjab

ਆਈਪੀਐਸ ਸਣੇ ਵੱਡੀ ਗਿਣਤੀ ‘ਚ ਅਧਿਕਾਰੀਆਂ ਦੇ ਹੋਏ ਤਬਾਦਲੇ

ਬਿਉਰੋ ਰਿਪੋਰਟ  – ਪੰਜਾਬ ਦੇ ਪੁਲਿਸ ਵਿਭਾਗ ਵਿਚ ਵੱਡਾ ਪ੍ਰਸ਼ਾਸਨਿਕ ਬਦਲਾਅ ਹੋਇਆ ਹੈ, ਜਿਸ ਤਹਿਤ ਤਿੰਨ ਆਈਪੀਐਸ ਸਮੇਤ ਕੁੱਲ 162 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਵਿਚ  65 DSP ਵੀ ਸ਼ਾਮਿਲ ਹਨ। ਰਵਜੋਤ ਗਰੇਵਾਲ ਨੂੰ AIG (ਕਾਊਂਟਰ ਇੰਟੈਲੀਜੈਂਸ) ਅਤੇ ਅਸ਼ਵਨੀ ਗੋਇਲ ਨੂੰ AIG(NTF) ਨਿਯੁਕਤ ਕੀਤਾ ਗਿਆ ਹੈ। ਉਂਜ ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਵਿੱਚ ਅਜਿਹੀ ਫੇਰਬਦਲ ਜਾਰੀ ਹੈ। ਇਸ ਤੋਂ ਪਹਿਲਾਂ ਸੂਬੇ ਦੇ 9 ਜ਼ਿਲ੍ਹਿਆਂ ਦੇ SSP ਬਦਲੇ ਗਏ ਸਨ। ਜਦਕਿ ਵਿਜੀਲੈਂਸ ਰੇਂਜ ਦੇ ਸਾਰੇ SSPs ਦੇ ਵੀ ਤਬਾਦਲੇ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਥਾਣਿਆਂ ਦੇ ਕੰਮਕਾਜ ਵਿੱਚ ਸੁਧਾਰ ਲਿਆਉਣ ਲਈ ਥਾਣਿਆਂ ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ 192 ਮੁਨਸ਼ੀਆਂ ਦੇ ਤਬਾਦਲੇ ਕੀਤੇ ਗਏ।

ਇਹ ਵੀ ਪੜ੍ਹੋ – ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਵੱਡਾ ਐਲਾਨ: ਕੇਂਦਰੀ ਮੰਤਰੀ ਦੀ ਅਪੀਲ ਕੀਤੀ ਰੱਦ

 

Exit mobile version