India

ਛੱਤੀਸਗੜ੍ਹ ‘ਚ ਬਾਰੂ ਦੀ ਸੁਰੰਗ ’ਚ ਧ ਮਾਕਾ, ਇੱਕ ਜਵਾਨ ਸ਼ਹੀ ਦ

‘ਦ ਖ਼ਾਲਸ ਬਿਊਰੋ : ਛੱਤੀਸਗੜ੍ਹ ਦੇ ਨਰਾਇਣਪੁਰ ਵਿੱਚ ਨਕ ਸਲੀਆਂ ਵੱਲੋਂ ਲਾਏ ਗਏ ਆਈਈਡੀ ਬੰ ਬ ਦੀ ਲਪੇਟ ਵਿੱਚ ਆਉਣ ਨਾਲ ਇੱਕ ਜਵਾਨ ਸ਼ਹੀ ਦ ਹੋ ਗਿਆ ਹੈ ਅਤੇ ਇਕ ਹਵਾਲਦਾਰ ਜ਼ ਖ਼ਮੀ ਹੋ ਗਿਆ। ITBP 53 ਬਟਾਲੀਅਨ ਦੀ ਟੀਮ ਸੜਕ ਨਿਰਮਾਣ ਦੀ ਸੁਰੱਖਿਆ ਲਈ ਨਿਕਲੀ ਸੀ। ਸ਼ ਹੀਦ ਜਵਾਨ ਦਾ ਨਾਂ ਰਾਜਿੰਦਰ ਸਿੰਘ ਅਤੇ ਜ਼ਖ ਮੀ ਜਵਾਨ ਦਾ ਨਾਂ ਮਹੇਸ਼ ਲਕਸ਼ਮਣ ਦੱਸਿਆ ਜਾ ਰਿਹਾ ਹੈ। ਇਹ ਘਟਨਾ ਸੋਨਪੁਰ ਥਾਣਾ ਖੇਤਰ ਦੇ ਢੋਂਦਰੀਬੇਡਾ ਨੇੜੇ ਵਾਪਰੀ।
ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਸੋਨਪੁਰ ਥਾਣੇ ਹੇਠ ਆਉਂਦੇ ਸੋਨਪੁਰ ਅਤੇ ਢੋਂਡਰੀਬੇੜਾ ਪਿੰਡਾਂ ਵਿਚਾਲੇ ਵਿਛਾਈ ਗਈ ਬਾਰੂਦੀ ਸੁਰੰਗ ਵਿੱਚ ਧਮਾ ਕਾ ਹੋਣ ਕਾਰਨ ਏਐਸਆਈ ਰਾਜੇਂਦਰ ਸਿੰਘ ਸ਼ ਹੀਦ ਹੋ ਗਿਆ ਅਤੇ ਹਵਾਲਦਾਰ ਮਹੇਸ਼ ਜ਼ਖ਼ ਮੀ ਹੋ ਗਿਆ। ਜ਼ਖ ਮੀ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ। ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਤਲਾ ਸ਼ੀ ਵਧਾ ਦਿੱਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਆਈਟੀਬੀਪੀ ਦੀ 53ਵੀਂ ਬਟਾਲੀਅਨ ਦੀ ਟੀਮ ਨੂੰ ਸੋਨਪੁਰ ਅਤੇ ਢੋਂਡਰੀਬੇੜਾ ਪਿੰਡਾਂ ਵਿਚਾਲੇ ਸੜਕ ਬਣਾਉਣ ਦੇ ਕੰਮ ਦੀ ਸੁਰੱਖਿਆ ਲਈ ਸੋਮਵਾਰ ਸਵੇਰੇ ਭੇਜਿਆ ਗਿਆ ਸੀ।