The Khalas Tv Blog Punjab ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਏ ਧਰਨੇ ‘ਚ ਮਜ਼ਦੂਰ ਦੀ ਹੋਈ ਮੌਤ
Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਏ ਧਰਨੇ ‘ਚ ਮਜ਼ਦੂਰ ਦੀ ਹੋਈ ਮੌਤ

A laborer died in the strike

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਏ ਧਰਨੇ 'ਚ ਮਜ਼ਦੂਰ ਦੀ ਹੋਈ ਮੌਤ

ਰਨਤਾਰਨ : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਧਰਨਿਆਂ ਦਰਮਿਆਨ ਇੱਕ ਮੰਦੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ।  ਜ਼ਿਲਾ ਤਰਨਤਾਰਨ  ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਧਰਨਾ ਲਾ ਕੇ ਬੈਠੇ ਇੱਕ ਕਿਸਾਨ ਦੀ ਅਚਾਨਕ ਸਿਹਤ ਢਿੱਲੀ ਹੋਣ ਕਾਰਨ ਮੌਤ ਹੋ ਗਈ ਹੈ।  ਕਿਸਾਨ ਮਜ਼ਦੂਰ ਸਘਰੰਸ ਕਮੇਟੀ ਯੂਨੀਅਨ ਨਾਲ ਸਬੰਧ ਰੱਖਣ ਵਾਲੇ ਇਸ ਕਿਸਾਨ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਗਿਲ ਵੜੈਚ ਵੱਜੋਂ ਹੋਈ ਹੈ ਤੇ ਇਹ ਕਿਸਾਨ ਆਪਣੀ ਜਥੇਬੰਦੀ ਦੀ ਅਗਵਾਈ ‘ਚ ਚੱਲ ਰਹੇ ਧਰਨੇ ਦੇ ਦੌਰਾਨ, ਆਪਣੀਆਂ ਹੱਕੀ ਮੰਗਾ ਨੁੰ ਲੈ ਕੇ ਪਿਛਲੇ ਬਾਰਾਂ ਦਿਨਾਂ ਤੋਂ ਸਥਾਨਕ ਡੀਸੀ ਦਫ਼ਤਰ ਅੱਗੇ ਲੱਗੇ ਧਰਨੇ ਵਿੱਚ ਸ਼ਾਮਿਲ ਸੀ ।

ਬੀਤੀ ਰਾਤ ਉਪਰੋਕਤ ਮਜ਼ਦੂਰ ਬਲਵਿੰਦਰ ਸਿੰਘ ਦੀ ਸਿਹਤ ਅਚਾਨਕ ਢਿੱਲੀ ਹੋ ਗਈ,ਜਿਸ ਨੂੰ ਹਸਪਤਾਲ ਲੈ ਕੇ ਜਾਉਣ ਲਈ ਸਰਕਾਰੀ ਐਂਬੂਲੈਂਸ ਨੂੰ ਫੋਨ ਕੀਤੇ ਗਏ ਪਰ ਵਾਰ ਵਾਰ ਫੋਨ ਕਰਨ ਤੇ ਵੀ ਐਂਬੂਲੈਂਸ ਨਾ ਪਹੁੰਚੀ ਤਾਂ   ਥਾਣਾ ਸਦਰ ਪੁਲਿਸ ਦੀ ਸਰਕਾਰੀ ਗੱਡੀ ਵਿਚ ਉਹਨਾਂ ਨੂੰ ਤਰਨਤਾਰਨ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਹਨਾਂ ਨੇ ਦਮ ਤੋੜ ਦਿੱਤਾ ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਪਿਛਲੇ ਲਗਭਗ ਬਾਰਾਂ ਦਿਨਾਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਯੂਨੀਅਨ ਤਰਨਤਾਰਨ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਤਰਨਤਾਰਨ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਧਰਨਾ ਲਗਾਇਆ ਹੋਇਆ ਹੈ। ਜਿਸ ਦੌਰਾਨ ਇਸ ਕਿਸਾਨ ਦੀ ਮੌਤ ਹੋਈ ਹੈ।

ਉਹਨਾਂ ਇਹ ਵੀ ਦੱਸਿਆ ਕਿ ਜੇਕਰ ਸਿਹਤ ਵਿਭਾਗ ਦੀ ਐਬੂਲੈਂਸ ਗੱਡੀ ਸਮੇਂ ਸਿਰ ਆ ਜਾਂਦੀ ਤਾਂ   ਬਲਵਿੰਦਰ ਸਿੰਘ ਦੀ ਜਾਨ ਬਚ ਜਾਣੀ ਸੀ ।ਉਹਨਾਂ  ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ  ਬਲਵਿੰਦਰ ਸਿੰਘ ਦੇ ਪਰਿਵਾਰ ਨੁੰ ਦੱਸ ਲੱਖ ਰੁਪਏ ਮਾਲੀ ਸਹਾਇਤਾ ਦੇ ਨਾਲ ਨਾਲ   ਪਰਿਵਾਰ  ਦੇ ਇੱਕ ਮੈਂਬਰ  ਨੂੰ  ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ।   ਉਹਨਾਂ ਇਹ ਵੀ ਕਿਹਾ ਕਿ  ਮ੍ਰਿਤਕ  ਬਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਨਾਂ ਚਿਰ ਨਹੀਂ ਕੀਤਾ ਜਾਵੇਗਾ,ਜਿਨਾਂ ਚਿਰ ਮੰਗਾ ਨਹੀ ਮੰਨ ਲਈਆਂ ਜਾਂਦੀਆਂ।

Exit mobile version