The Khalas Tv Blog Punjab ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਮਿਲਿਆ ਖਾਲਿਸਤਾਨੀ ਝੰਡਾ, ਪੰਨੂ ਦੀ ਵੱਡੀ ਧਮਕੀ
Punjab

ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਮਿਲਿਆ ਖਾਲਿਸਤਾਨੀ ਝੰਡਾ, ਪੰਨੂ ਦੀ ਵੱਡੀ ਧਮਕੀ

ਬਿਉਰੋ ਰਿਪੋਰਟ – ਫਰੀਦਕੋਟ ‘ਚ ਮੁੱਖ ਮੰਤਰੀ ਭਗਵੰਤ ਮਾਨ 26 ਜਨਵਰੀ ਮੌਕੇ ਝੰਡਾ ਲਹਿਰਾਉਣਗੇ ਪਰ ਉਸ ਤੋਂ ਪਹਿਲਾਂ ਸਮਾਗਮ ਵਾਲੀ ਥਾਂ ਦੇ ਨੇੜੇ ਖਾਲਿਸਤਾਨ ਜ਼ਿੰਦਾਬਾਦ ਦਾ ਝੰਡਾ ਲੱਗਾ ਮਿਲਿਆ ਹੈ, ਇਸ ਦੇ ਨਾਲ ਹੀ ਸਮਾਗਮ ਵਾਲੀ ਥਾਂ ਦੇ ਨੇੜੇ ਦੀਆਂ ਕੰਧਾਂ ਤੇ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਮਿਲੇ ਹਨ। ਪੁਲਿਸ ਨੇ 26 ਜਨਵਰੀ ਦਾ ਸਮਾਗਮ ਹੋਣ ਤੋਂ ਪਹਿਲਾਂ ਜਗਾ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇੱਥੇ ਖਾਲਿਸਤਾਨੀ ਪੱਖੀ ਲਿਖੇ ਨਾਅਰੇ ਦਾ ਝੰਡਾ ਮਿਲਿਆ ਹੈ, ਫਰੀਦਕੋਟ ਪੁਲਿਸ ਦੇ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਇਹ ਝੰਡਾ ਸਮਾਗਮ ਵਾਲ਼ੀ ਥਾਂ ਦੇ ਨੇੜੇ ਮਿਲਿਆ ਹੈ ਤੇ ਸਮਾਗਮ ਕਿਸੇ ਹੋਰ ਥਾਂ ਤੇ ਹੋ ਰਿਹਾ ਹੈ, ਇਸ ਤੋਂ ਬਾਅਦ ਅਸੀ FIR ਦਰਜ ਕਰਨ ਜਾ ਰਹੇ ਹਾਂ। ਇਸ ਤੋਂ ਬਾਅਦ ਪੁਲਿਸ ਐਕਟਿਵ ਹੋ ਗਈ ਹੈ ਕਿਉਂਕਿ ਸਿੱਖ ਫਾਰ ਜਸਟਿਸ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਧਮਕੀ ਦਿੰਦਿਆ ਕਿਹਾ ਸੀ ਕਿ ਜੋ ਵੀ ਉਲਟ ਚੱਲੇਗਾ ਉਸ ਦਾ ਹਾਲ ਵੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਰਗਾ ਹੋਵੇਗਾ।

ਇਹ ਵੀ ਪੜ੍ਹੋ – ਕੈਨੇਡਾ ‘ਚ ਲਾਪਤਾ ਹੋਈ ਪੰਜਾਬਣ ਕੁੜੀ, ਪਰਿਵਾਰ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ

 

Exit mobile version