Punjab

ਕਿਸਾਨਾਂ ਦੇ ਧਰਨੇ ਦੌਰਾਨ ਡਿਊਟੀ ਕਰ ਰਹੇ ਹੋਮਗਾਰਡ ਜਵਾਨ ਨੂੰ ਕਾਰ ਨੇ ਦਰੜਿਆ, ਮੌਕੇ ‘ਤੇ ਮੌਤ

A home guard jawan on duty was hit by a car, died on the spot

ਸਰਹੰਦ ਅਤੇ ਰਾਜਸਥਾਨ ਨਹਿਰਾਂ ਦੇ ਨਜ਼ਦੀਕ ਪਿੰਡ ਚੰਨੂੰ ਤੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਥੇ ਸੜਕ ’ਤੇ ਲੱਗੇ ਨਾਕੇ ’ਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ ਨੂੰ ਇਕ ਬੇਕਾਬੂ ਕਾਰ ਨੇ ਕੁਚਲ ਦਿੱਤਾ। ਹਾਦਸੇ ‘ਚ ਹੋਮਗਾਰਡ ਜਵਾਨ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਘਟਨਾ ਐਤਵਾਰ ਦੇਰ ਸ਼ਾਮ ਦੀ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ।

ਦੂਜੇ ਪਾਸੇ ਘਟਨਾ ਤੋਂ ਬਾਅਦ ਡਰਾਈਵਰ ਕਾਰ ਉਥੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਤੋਂ ਦਿੱਲੀ-ਫ਼ਾਜ਼ਿਲਕਾ ਹਾਈਵੇਅ ‘ਤੇ ਸਥਿਤ ਟੋਲ ਪਲਾਜ਼ਾ ‘ਤੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਕਾਰਨ ਵਾਹਨਾਂ ਨੂੰ ਟੋਲ ਫਰੀ ਤੋਂ ਲੰਘਣਾ ਪੈ ਰਿਹਾ ਹੈ।

ਧਰਨੇ ਵਾਲੀ ਥਾਂ ’ਤੇ ਹੋਮ ਗਾਰਡ ਜਵਾਨ ਚਰਨਜੀਤ ਸਿੰਘ ਨੂੰ ਲੰਬੀ ਥਾਣੇ ਦੀ ਪੁਲਿਸ ਨੇ ਆਵਾਜਾਈ ਨੂੰ ਚਾਲੂ ਰੱਖਣ ਲਈ ਚੌਕੀ ’ਤੇ ਤਾਇਨਾਤ ਰੱਖਿਆ ਹੋਇਆ ਸੀ।ਐਤਵਾਰ ਦੇਰ ਸ਼ਾਮ ਇੱਕ ਤੇਜ਼ ਰਫ਼ਤਾਰ ਕਾਰ ਨੇ ਆ ਕੇ ਡਿਊਟੀ ’ਤੇ ਜਾ ਰਹੇ ਚਰਨਜੀਤ ਸਿੰਘ ਨੂੰ ਕੁਚਲ ਦਿੱਤਾ।

ਹਾਦਸਾ ਇੰਨਾ ਦਰਦਨਾਕ ਸੀ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਲੰਬੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੋਟ ‘ਚ ਰਖਵਾਇਆ ਹੈ। ਕਾਰ ਛੱਡ ਕੇ ਭੱਜਣ ਵਾਲੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।