Punjab

ਬਿੱਟੂ ਦੇ ਫੂਕੇ ਜਾਣਗੇ ਪੁਤਲੇ! ਮਾਝੇ ‘ਚੋਂ ਵੱਡੇ ਜਥੇ ਰਵਾਨਾ

ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਰੇਲਵੇ ਸਟੇਸ਼ਨ ਅੰਮ੍ਰਿਤਸਰ (Railway Station Amritsar) ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਵੱਡਾ ਜਥਾ ਸੰਭੂ ਮੋਰਚੇ ਲਈ ਅੱਜ ਰਵਾਨਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੱਲੋਂ ਐਮ.ਐਸ.ਪੀ ਦੀ ਲੀਗਲ ਗਾਰੰਟੀ, ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ਾ ਮੁਆਫੀ, ਫਸਲੀ ਬੀਮ ਯੋਜਨਾ ਲਾਗੂ ਕਰਵਾਉਣੀ, ਨਰੇਗਾ ਦੀ 200 ਦਿਨ ਦਿਹਾੜੀ 700 ਕਰਵਾਉਣੀ, ਲਖੀਮਪੁਰ ਖੀਰੀ ਦਾ ਇਨਸਾਫ ਲੈਣਾ ਅਤੇ ਹੋਰ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਮੰਗਾਂ ਪੂਰੀਆਂ ਹੋੋਣ ਤੱਕ ਅਜਿਹੇ ਜਥੇ ਸਾਲਾਂ ਤੱਕ ਚਲਦੇ ਰਹਿਣਗੇ। ਪੰਧੇਰ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਅੱਜ ਤੇ ਕੱਲ੍ਹ ਪੁਤਲੇ ਫੂਕੇ ਜਾਣਗੇ। ਝੋਨੇ ਦੀ ਖਰੀਦ ਨਾ ਹੋਣ ਨੂੰ ਲੈ ਕੇ ਜਿੱਥੇ ਮੋਰਚੇ ਚੱਲ ਰਹੇ ਹਨ ਉੱਥੇ ਮੋਰਚਿਆਂ ਨੂੰ ਅੱਜ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜਿੱਥੇ ਹੁਣ ਝੋਨਾ ਵੇਚਣ ਵਿਚ ਸਮੱਸਿਆ ਆ ਰਹੀ ਹੈ ਉੱਥੇ ਹੁਣ ਜਾਮ ਲਗਾ ਕੇ ਵਿਰੋਧ ਕੀਤਾ ਜਾਵੇਗਾ ਭਾਵੇਂ ਕਿ ਹੁਣ ਡੀਸੀ ਦਫਤਰ ਨੂੰ ਘੇਰਨਾ ਪਵੇ ਜਾਂ ਫਿਰ ਇੰਸਪੈਕਟਰ ਉਸ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ –   ਕਪਿਲ ਦੇ ਸ਼ੋਅ ‘ਚ ਹੋ ਸਕਦੀ ਵੱਡੇ ਸਿਆਸਤਦਾਨ ਦੀ ਵਾਪਸੀ! ਨਵੀਂ ਪੋਸਟ ਨੇ ਛੇੜੀ ਚਰਚਾ