Punjab

ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜਥਾ ਇਸ ਦਿਨ ਜਾਵੇਗਾ ਸ਼ੰਭੂ

ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੋਹਣ ਸਿੰਘ ਭਕਨਾ, ਲੋਪੋਕੇ ਤੇ ਚੋਗਾਵਾਂ ਦੇ ਤਿੰਨ ਜੋਨਾਂ ਦੀ ਮੀਟਿੰਗ ਕੀਤੀ ਗਈ ਹੈ, ਜਿਸ ਵਿਚ ਤੈਅ ਹੋਇਆ ਹੈ ਕਿ 13 ਜਨਵਰੀ ਨੂੰ ਖੇਤੀ ਨੀਤੀ ਦੇ ਡਰਾਫਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ 29 ਜਨਵਰੀ ਨੂੰ ਅੰਮ੍ਰਿਤਸਰ ਦੇ ਇਨ੍ਹਾਂ ਤਿੰਨਾਂ ਜੋਨਾਂ ਵਿਚੋਂ 50 ਤੋਂ 60 ਟਰਾਲੀਆਂ ਸ਼ੰਭੂ ਮੋਰਚੇ ਨੂੰ ਰਵਾਨਾ ਕੀਤੀਆਂ ਜਾਣਗੀਆਂ। ਕਿਸਾਨ ਲੀਡਰ ਬਾਜ਼ ਸਿੰਘ ਸਾਗੜਾ ਨੇ ਕਿਹਾ ਕਿ ਤਿੰਨੇ ਜ਼ੋਨਾਂ ਦੀ ਮੀਟਿੰਗ ਵਿਚ ਫੈਸਲਾ ਲਿਆ ਹੈ ਪਿੰਡ-ਪਿੰਡ ਜਾ ਕੇ ਸ਼ੰਭੂ ਨੂੰ ਜਾਣ ਵਾਲੀਆਂ ਟਰਾਲੀਆਂ ਦੀ ਤਿਆਰੀ ਕੀਤੀ ਜਾਵੇਗੀ। 15 ਤੋਂ ਲੈ ਕੇ 18 ਜਨਵਰੀ ਤੱਕ ਜਾਣ ਵਾਲੀਆਂ ਟਰਾਲੀਆਂ ਦੀ ਤਿਆਰੀ ਕਰ ਲਈ ਜਾਵੇਗੀ। ਬਾਜ਼ ਸਿੰਘ ਨੇ ਕਿਹਾ ਕਿ ਸਾਡਾ ਟੀਚਾ 60 ਟਰਾਲੀਆਂ ਦਾ ਹੈ ਪਰ ਘੱਟ ਤੋਂ ਘੱਟ 50 ਟਰਾਲੀਆਂ ਤਿਆਰ ਕਰ ਲਈਆਂ ਜਾਣਗੀਆਂ। ਪੰਧੇਰ ਨੇ ਅੰਮ੍ਰਿਤਸਰ ਦੇ ਸਾਰੇ ਕਿਸਾਨਾਂ ਨੂੰ ਚੱਲ ਰਹੇ ਮੋਰਚੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ –  ਜਲੰਧਰ ਨੂੰ ਮਿਲਿਆ ਨਵਾਂ ਮੇਅਰ, ਮੁੱਖ ਮੰਤਰੀ ਨੇ ਨਾਮ ਦਾ ਕੀਤਾ ਐਲਾਨ