India Punjab

ਜਲੰਧਰ ਦੀ ਮਸ਼ਹੂਰ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਸਮੂਹਿਕ ਜ਼ਬਰ ਜਨਾਹ!

ਬਿਉਰੋ ਰਿਪੋਰਟ – ਜਲੰਧਰ ਤੋਂ ਹੈਵਾਨੀਅਤ ਵਾਲੀ ਖ਼ਬਰ ਸਾਹਮਣੇ ਆਈ ਹੈ ,ਇੱਕ ਪ੍ਰਾਈਵੇਟ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਸਮੂਹਿਤ ਜ਼ਬਰ ਜਨਾਹ ਦਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਥਾਣਾ ਪਤਾਰਾ ਦੀ ਪੁਲਿਸ ਵੱਲੋਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪੀੜਤ ਵਿਦਿਆਰਥਣ ਰਾਤ ਨੂੰ ਆਪਣੇ ਦੋਸਤਾਂ ਨਾਲ ਸੈਰ ਕਰਨ ਗਈ ਸੀ ਕਿ ਮੁਲਜ਼ਮਾਂ ਨੇ ਵਿਦਿਆਰਥਣ ਦੇ ਦੋਸਤਾਂ ਨੂੰ ਧਮਕੀਆਂ ਦੇ ਕੇ ਉੱਥੋਂ ਭਜਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਉਸ ਨੂੰ ਘਰ ਛੱਡ ਦੇਣਗੇ। ਮੁਲਜ਼ਮ ਪਤਾਰਾ ਥਾਣਾ ਖੇਤਰ ਦੀ ਵਿਦਿਆਰਥਣ ਨੂੰ ਆਪਣੀ ਕਾਰ ਵਿੱਚ ਸੁੰਨਸਾਨ ਥਾਂ ’ਤੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਮੁਲਜ਼ਮ ਪੀੜਤਾਂ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਉਡੀਸ਼ਾ ਦੀ ਰਹਿਣ ਵਾਲੀ ਹੈ ਪੀੜਤ

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਾ ਹੈ ਕਿ ਪੀੜਤ ਲੜਕੀ ਉਡੀਸ਼ਾਸ ਦੀ ਰਹਿਣ ਵਾਲੀ ਸੀ। ਉਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਅਤੇ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਪੰਜਾਬ ਆਈ ਸੀ। ਸੋਮਵਾਰ ਰਾਤ ਉਹ ਆਪਣੇ ਦੋ ਦੋਸਤਾਂ ਨਾਲ ਢਿਲਵਾਂ ਗੇਟ ‘ਤੇ ਦੇਰ ਰਾਤ ਫੂਡ ਸਟਾਲ ‘ਤੇ ਖਾਣਾ ਖਾਣ ਆਈ ਸੀ।

ਇਸ ਦੌਰਾਨ ਉਸ ਦੇ ਨਾਲ ਤਿੰਨ ਨੌਜਵਾਨ ਦੋਸਤ ਵੀ ਸਨ। ਰਾਤ ਕਰੀਬ 1 ਵਜੇ ਦਾ ਸਮਾਂ ਸੀ। ਇਸ ਦੌਰਾਨ ਬਾਈਕ ‘ਤੇ ਸਵਾਰ ਹੋਕੇ ਤਿੰਨ ਮੁਲਜ਼ਮ ਆਏ ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰ ਸਨ। ਜਿਵੇਂ ਹੀ ਮੁਲਜ਼ਮ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਲੜਕੀ ਦੇ ਸਾਥੀਆਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹ ਲੜਕੀ ਨੂੰ ਇਕੱਲੀ ਕਿੱਥੇ ਲੈ ਕੇ ਜਾ ਰਹੇ ਹਨ। ਮੁਲਜ਼ਮ ਨੇ ਲੜਕੀ ਦੇ ਸਾਥੀਆਂ ਨੂੰ ਧਮਕਾਇਆ ਅਤੇ ਪਿੱਛੇ ਹਟਣ ਲਈ ਕਿਹਾ।

ਅਦਾਲਤ ‘ਚ ਪੇਸ਼ ਕਰ ਲਿਆ ਜਾਵੇਗਾ ਰਿਮਾਂਡ

ਥਾਣੇ ਪਤਾਰਾ ਦੇ ਐਸਐਚਓ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਜਲਦੀ ਹੀ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ। ਐਸਐਚਓ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਇੱਕ ਸਰਕਾਰੀ ਵਾਟਰ ਟਰੀਟਮੈਂਟ ਪਲਾਂਟ ਵਿੱਚ ਕੰਮ ਕਰਦਾ ਹੈ। ਦੂਜਾ ਮੁਲਜ਼ਮ ਡੀਏਪੀ ਦਾ ਵਿਦਿਆਰਥੀ ਹੈ ਅਤੇ ਤੀਜਾ ਮੁਲਜ਼ਮ ਬਿਜਲੀ ਦੇ ਸਾਮਾਨ ਦੀ ਦੁਕਾਨ ਚਲਾਉਂਦਾ ਹੈ। ਸਾਰੇ ਮੁਲਜ਼ਮਾਂ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ –

ਭਾਰਤੀ ਇਲੈਕਟ੍ਰੀਸ਼ੀਅਨ ਨੇ ਦੁਬਈ ਵਿੱਚ ਜਿੱਤੇ 2.25 ਕਰੋੜ