Punjab

ਕਪੂਰਥਲਾ ਦੀ ਲੜਕੀ ਬਣੀ ਪਾਇਲਟ, ਛੋਟੀ ਉਮਰ ਵਿੱਚ ਕੀਤਾ ਵੱਡਾ ਮੁਕਾਮ ਹਾਸਲ

ਪੰਜਾਬ ਦੀਆਂ ਧੀਆਂ ਲੜਕਿਆਂ ਨਾਲੋਂ ਕਿਸੇ ਵੀ ਤਰ੍ਹਾਂ ਤੋਂ ਘੱਟ ਨਹੀਂ ਹਨ। ਇਸ ਦੀ ਤਾਜ਼ਾ ਮਿਸਾਲ ਕਪੂਰਥਲਾ ਦੀ 23 ਸਾਲਾ ਵੰਸ਼ਿਕਾ ਮਕੋਲ ਨੇ ਪੇਸ਼ ਕੀਤੀ ਹੈ, ਜੋ ਏਅਰ ਇੰਡੀਆ ਐਕਸਪ੍ਰੈਸ ਦੀ ਕਮਰਸ਼ੀਅਲ ਪਾਇਲਟ ਬਣੀ ਹੈ। ਜਿਸ ਨੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।

ਵੰਸ਼ਿਕਾ ਮਕੋਲ ਕਪੂਰਥਲਾ ਦੀ ਇਕਲੌਤੀ ਲੜਕੀ ਹੈ, ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਜਾਣਕਾਰੀ ਮੁਤਾਬਕ ਉਸ ਦੇ ਮਾਤਾ ਪਿਤਾ ਆਰਕੀਟੈਕਟ ਹਨ ਅਤੇ ਉਸ ਦੀ ਇਕ ਛੋਟਾ ਭਰਾ ਵੀ ਹੈ। ਵੰਸ਼ਿਕਾ ਕੋਲ ਇੱਕ ਵਪਾਰਕ ਪਾਇਲਟ ਦੇ ਤੌਰ ‘ਤੇ 550 ਘੰਟਿਆਂ ਤੋਂ ਵੱਧ ਦਾ ਅਨੁਭਵ ਹੈ। ਵੰਸ਼ਿਕਾ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੀ 12ਵੀਂ ਦੀ ਪੜਾਈ ਕਰਨ ਤੋਂ ਬਾਅਦ ਪਾਇਲਟ ਬਣਨ ਨੂੰ ਤਰਜੀਹ ਦਿੱਤੀ ਅਤੇ ਰੈੱਡ ਬਰਡ ਫਲਾਇੰਗ ਇੰਸਟੀਚਿਊਟ ਬਾਰਾਮਤੀ ਮਹਾਰਾਸ਼ਟਰ ਵਿਚ ਦਾਖਲਾ ਲੈ ਕੇ ਆਪਣੀ ਸਿਖਲਾਈ ਪੂਰੀ ਕੀਤੀ।

ਵੰਸ਼ਿਕਾ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਸਪੇਨ ਵਿੱਚ ਬੋਇੰਗ 737 ਦੀ ਟਾਈਪ ਰੇਟਿੰਗ ਕਰਕੇ ਏਅਰ ਇੰਡੀਆ ਐਕਸਪ੍ਰੈਸ ਵਿੱਚ ਫਸਟ ਅਫਸਰ ਵਜੋਂ ਨਿਯੁਕਤ ਹੋਈ ਹੈ।

ਇਹ ਵੀ ਪੜ੍ਹੋ –  ਬਸਪਾ ਨੇ ਭਖਾਈ ਚੋਣ ਮੁਹਿੰਮ, ਮਾਇਆਵਤੀ ਨੇ ਪੰਜਾਬ ‘ਚ ਕੀਤੀ ਰੈਲੀ