ਬਿਊਰੋ ਰਿਪੋਰਟ – ਹਿਮਾਚਲ ਪ੍ਰਦੇਸ਼ (Himachal pradesh) ਦੀ ਲੜਕੀ ਨੇ ਕੈਨੇਡਾ (Canada) ਵਿੱਚ ਪੁਲਿਸ ਅਫਸਰ ਬਣ ਕੇ ਆਪਣੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਲੜਕੀ ਸ਼ਸ਼ੀ ਜਰਿਆਲ ਨੇ ਕੈਨੇਡਾ ਦੇ ਨੋਵਾਕੋਟੀਆ ਵਿੱਚ ਪਹਿਲੀ ਭਾਰਤੀ ਪੁਲਿਸ ਅਧਿਕਾਰੀ ਬਣੀ ਹੈ। ਸ਼ਸ਼ੀ ਨਢੋਲੀ ਨਾਲ ਸੰਬੰਧਿਤ ਹੈ ਜੋ ਜਵਾਲੀ ਵਿਧਾਨ ਸਭਾ ਅਧੀਨ ਆਉਂਦਾ ਹੈ। ਸ਼ਸ਼ੀ 2018 ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ ਅਤੇ ਉਸ ਨੇ ਪੁਲਿਸ ਵਿੱਚ ਸ਼ਾਮਲ ਹੋਣ ਲਈ ਦਰਖਾਸਤ ਦਿੱਤੀ, ਜਿਸ ਵਿੱਚ ਉਹ ਚੁਣੀ ਅਤੇ 30 ਅਗਸਤ ਨੂੰ ਪਾਸ ਆਊਟ ਹੋ ਕੇ ਪੁਲਿਸ ਅਧਿਕਾਰੀ ਬਣ ਗਈ। ਸ਼ਸ਼ੀ ਵੱਲੋਂ ਜਲਦ ਹੀ ਪੁਲਿਸ ਅਧਿਕਾਰੀ ਦਾ ਚਾਰਜ ਸੰਭਾਲ ਲਿਆ ਜਾਵੇਗਾ।
ਸ਼ਸ਼ੀ ਦੀ ਇਸ ਸ਼ਾਨਦਾਰ ਉੱਪਲੱਬਧੀ ਤੇ ਪਰਿਵਾਰ ਵੱਲੋਂ ਮਾਣ ਕੀਤਾ ਜਾ ਰਿਹਾ ਹੈ। ਸ਼ਸ਼ੀ ਨੇ ਆਪਣੀ ਮੁੱਢਲੀ ਪੜ੍ਹਾਈ ਮਾਨਵ ਭਾਰਤੀ ਸਕੂਲ ਨਢੋਲੀ ਅਤੇ ਮਾਨੀ ਸਕੂਲ ਤੋਂ ਕੀਤੀ ਹੈ। ਇਸ ਤੋਂ ਬਾਅਦ ਸ਼ਸ਼ੀ ਨੇ ਪੰਜਾਬ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਤੋਂ ਬੀ.ਟੈਕ ਅਤੇ ਐਮ.ਟੈਕ ਕੀਤਾ। ਇਸ ਤੋਂ ਬਾਅਦ ਸ਼ਸ਼ੀ ਸਟੱਡੀ ਵੀਜ਼ੇ ‘ਤੇ ਕੈਨੇਡਾ ਚਲੀ ਗਈ।
ਇਹ ਵੀ ਪੜ੍ਹੋ – ਸੁਖਰਾਜ ਸਿੰਘ ਨਿਆਮੀਵਾਲਾ ਵਾਲੇ ਦਾ ਵੱਡਾ ਐਲਾਨ, ਗਿੱਦੜਬਾਹਾ ਤੋਂ ਲੜਨਗੇ ਜ਼ਿਮਨੀ ਚੋਣ