The Khalas Tv Blog International ਫਰੀਦਕੋਟ ਦੀ ਲੜਕੀ ਨੇ ਕੈਨੇਡਾ ‘ਚ ਪੰਜਾਬੀਆਂ ਦਾ ਵਧਾਇਆ ਮਾਣ
International Punjab

ਫਰੀਦਕੋਟ ਦੀ ਲੜਕੀ ਨੇ ਕੈਨੇਡਾ ‘ਚ ਪੰਜਾਬੀਆਂ ਦਾ ਵਧਾਇਆ ਮਾਣ

ਫਰੀਦਕੋਟ (Faridkot) ਦੀ ਲੜਕੀ ਨੇ ਕੈਨੇਡਾ (Canada) ਵਿੱਚ ਪੰਜਾਬ ਦਾ ਨਾਂ ਉੱਚਾ ਕਰਦਿਆਂ ਅਫਸਰ ਦਾ ਅਹੁਦਾ ਹਾਸਲ ਕੀਤਾ ਹੈ। ਕੋਮਲਪ੍ਰੀਤ ਕੌਰ ਡੋਗਰ ਬਸਤੀ ਫਰੀਦਕੋਟ ਦੀ ਰਹਿਣ ਵਾਲੀ ਹੈ। ਉਹ 2014 ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ, ਜਿਸ ਨੇ ਹੁਣ ਕਰੈਕਸ਼ਨ ਅਫਸਰ ਦਾ ਅਹੁਦਾ ਹਾਸਲ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ।

ਕੋਮਲਪ੍ਰੀਤ ਦੀ ਇਸ ਸ਼ਾਨਦਾਰ ਉੱਪਲਬਧੀ ਤੋਂ ਬਾਅਦ ਪਰਿਵਾਰ ਨੂੰ ਵਧਾਇਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਸ ਦੇ ਪਿਤਾ ਦਿਲਬਾਗ ਸਿੰਘ ਪੰਜਾਬ ਪੁਲਿਸ ਵਿੱਚ ਏਐਸਐਈ ਹਨ। ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਮਲਪ੍ਰੀਤ ਨੇ ਪੀਆਰ ਹੋਣ ਤੋਂ ਬਾਅਦ ਕਰੈਕਸ਼ਨ ਅਫਸਰ ਲਈ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਸ ਦੀ ਚੋਣ ਹੋਈ ਹੈ। ਕੋਮਲਪ੍ਰੀਤ ਦੀ ਪ੍ਰਾਪਤੀ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਮਾਣ ਮਹਿਸੂਸ ਕਰਵਾਇਆ ਹੈ।

ਇਹ ਵੀ ਪੜ੍ਹੋ – ਭਾਜਪਾ ਨੇ ਪੰਜਾਬ ‘ਚ ਹਲਕਾ ਇੰਚਾਰਜ ਨਿਯੁਕਤ ਕੀਤੇ

 

Exit mobile version