The Khalas Tv Blog International ਨਵਾਂਸ਼ਹਿਰ ਨਾਲ ਸਬੰਧਿਤ ਲੜਕੀ ਨੇ ਪੰਜਾਬ ਦਾ ਵਧਾਇਆ ਮਾਣ, ਵਿਦੇਸ਼ ‘ਚ ਜਿੱਤਿਆ ਮੈਡਲ
International Punjab

ਨਵਾਂਸ਼ਹਿਰ ਨਾਲ ਸਬੰਧਿਤ ਲੜਕੀ ਨੇ ਪੰਜਾਬ ਦਾ ਵਧਾਇਆ ਮਾਣ, ਵਿਦੇਸ਼ ‘ਚ ਜਿੱਤਿਆ ਮੈਡਲ

ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਵਿਦੇਸ਼ਾਂ ਵਿਚ ਆਪਣਾ ਨਾ ਕਮਾਇਆ ਹੈ, ਉੱਥੇ ਹੀ ਪੰਜਾਬ ਦੇ ਲੜਕੇ ਅਤੇ ਲੜਕੀਆਂ ਵੀ ਖੇਡਾਂ ਵਿੱਚ ਵੀ ਮੱਲਾਂ ਮਾਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਾਨਖਾਨਾ ਨਾਲ ਸਬੰਧਿਤ ਲਵਪ੍ਰੀਤ ਰਾਏ ਨੇ ਇਮੀਲੀਆ ਰੋਮਾਨਾ ਵਿੱਚ ਹੋਇਆਂ ਸੂਬਾ ਪੱਧਰੀ ਖੇਡਾਂ ਵਿੱਚ 800 ਮੀਟਰ ਦੀ ਦੌੜ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਦੱਸ ਦੇਈਏ ਕਿ ਲਵਪ੍ਰੀਤ ਰਾਏ ਇਸ ਸਮੇਂ ਇਟਲੀ ਦੇ ਰਾਵੇਨਾ ਸ਼ਹਿਰ ਵਿੱਚ ਰਹਿ ਰਹੀ ਹੈ। ਉਸ ਦੀਆਂ ਜੜਾਂ ਭਾਵੇ ਪੰਜਾਬ ਨਾਲ ਜੁੜੀਆਂ ਹਨ ਪਰ ਉਹ ਇਟਲੀ ਜੀ ਹੀ ਜੰਮਪਲ ਹੈ। ਉਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ 26 ਅਤੇ 28 ਜੁਲਾਈ ਨੂੰ ਇਟਲੀ ਵਿਚ ਹੋਣ ਵਾਲੀਆਂ ਰਾਸ਼ਟਰੀ ਪੱਧਰ ਉੱਤੇ ਹੋਣ ਵਾਲੀਆਂ ਅੰਡਰ 20 ਚੈਪੀਅਨਸ਼ਿਪ ਵਿੱਚ ਹਿੱਸਾ ਲਵੇਗੀ।

ਲਵਪ੍ਰੀਤ ਰਾਏ ਇਸ ਸਮੇਂ ਫਰਾਰੇ ਯੂਨੀਵਰਸਿਟੀ ਤੋਂ ਬਾਇੳ ਟੈਕਨੋਲੋਜੀ ਮੈਡੀਕਲ ਦੀ ਡਿਗਰੀ ਕਰ ਰਹੀ ਹੈ।

ਇਹ ਵੀ ਪੜ੍ਹੋ –  ਮਨੀਸ਼ ਸਿਸੋਦੀਆ ਫਿਰ ਪਹੁੰਚੇ ਸੁਪਰੀਮ ਕੋਰਟ, ਅਦਾਲਤ ਨੇ ਸੁਣਵਾਈ ਲਈ ਰੱਖੀ ਸ਼ਰਤ

 

 

Exit mobile version