ਇੰਟਰਨੈੱਟ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ (ਸੋਸ਼ਲ ਮੀਡੀਆ ਫਨੀ ਵੀਡੀਓਜ਼) ਨਾਲ ਭਰਿਆ ਹੋਇਆ ਹੈ। ਹਰ ਰੋਜ਼ ਕੋਈ ਨਾ ਕੋਈ ਮਜ਼ਾਕੀਆ ਵੀਡੀਓ ਲੋਕਾਂ ਦਾ ਦਿਨ ਵਧੀਆ ਬਣਾਉਂਦਾ ਹੈ ਅਤੇ ਕੋਈ ਲੋਕਾਂ ਨੂੰ ਭਾਵੁਕ ਕਰ ਦਿੰਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ (ਸਕੂਲ ਵਾਇਰਲ ਵੀਡੀਓ) ਚੱਲ ਰਹੀ ਹੈ। ਇੱਕ ਲੜਕੇ ਨੇ ਸਕੂਲ ਫੰਕਸ਼ਨ ਨੂੰ ਵਿਆਹ ਦੀ ਰਸਮ ਸਮਝ ਲਿਆ ਅਤੇ ਫਿਰ ਅਧਿਆਪਕ ਨੇ ਉਸ ਨਾਲ ਜੋ ਕੀਤਾ ਉਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਲੂੰਬ ਵਿੱਚ ਅਲਪਾਈਨ ਪਬਲਿਕ ਸਕੂਲ ਲੂੰਬ ਨਾਮ ਦਾ ਇੱਕ ਸਕੂਲ ਦੀ ਹੈ।
ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਸਕੂਲ ‘ਚ ਇਕ ਸਮਾਗਮ ਚੱਲ ਰਿਹਾ ਹੈ ਅਤੇ ਇਕ ਲੜਕਾ ਸਟੇਜ ‘ਤੇ ਡਾਂਸ ਕਰ ਰਿਹਾ ਹੈ। ਸਾਹਮਣੇ ਅਧਿਆਪਕ ਖੜ੍ਹੇ ਹਨ ਅਤੇ ਸਕੂਲੀ ਵਿਦਿਆਰਥੀ ਬੈਠੇ ਹਨ। ਲੜਕੇ ਦੇ ਡਾਂਸ ਦੌਰਾਨ ਅਚਾਨਕ ਇਕ ਹੋਰ ਮੁੰਡਾ ਸਟੇਜ ‘ਤੇ ਆ ਜਾਂਦਾ ਅਤੇ ਡਾਂਸ ਕਰਦੇ ਹੋਏ ਲੜਕੇ ‘ਤੇ ਉੱਪਰੋਂ ਪੈਸੇ ਵਾਰਨ ਲੱਗ ਜਾਂਦਾ ਹੈ, ਜਿਵੇਂ ਕਿ ਇਹ ਇੱਕ ਵਿਆਹ ਦਾ ਪ੍ਰੋਗਰਾਮ ਹੋਵੇ। । ਇਹ ਦੇਖ ਕੇ ਸਾਈਡ ‘ਤੇ ਖੜ੍ਹੇ ਟੀਚਰ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਨੇ ਉਸ ਲੜਕੇ ਦੀ ਕੁੱਟਮਾਰ ਕੀਤੀ। ਇਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
https://twitter.com/iJobanRandhawa/status/1587802727169421316?s=20&t=h7oo6970pBPOHChczLXs3Q
ਆਪਣੇ ਦੋਸਤ ਦੀ ਕਟਾਈ ਹੁੰਦੀ ਵੇਖ ਕੇ ਸਟੇਜ ਦੇ ਡਾਂਸ ਕਰ ਰਿਹਾਂ ਲੜਕਾ ਲਗਾਤਾਰ ਨੱਚਦਾ ਰਹਿੰਦਾ ਹੈ। ਇਸ ਵੀਡੀਓ ਨੂੰ ਵੱਖ-ਵੱਖ ਕੈਪਸ਼ਨਾਂ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਲੋਕਾਂ ਨੇ ਲਿਖਿਆ ਕਿ ਕਿਵੇਂ ਰਿਸ਼ਤੇ ਪਲ ਵਿੱਚ ਬਦਲ ਜਾਂਦੇ ਹਨ। ਕਿਸੇ ਨਾ ਲਿਖਿਆ ਹੈ ਕਿ ਦੋਸਤ ਭਾਂਵੇ ਹੀ ਕੁੱਟ ਖਾਂਦਾ ਰਹੇ ਪਰ ਆਪਣੇ ਨੰਬਰ ਘੱਟ ਨਹੀਂ ਹੋਣੇ ਚਾਹੀਦੇ। ਇਸ ਵੀਡੀਓ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕਾਂ ਨੇ ਕਿਹਾ ਕਿ ਅਧਿਆਪਕ ਨੂੰ ਅਜਿਹੇ ਕਿਸੇ ਵਿਦਿਆਰਥੀ ਦੀ ਕੁੱਟਮਾਰ ਨਹੀਂ ਕਰਨੀ ਚਾਹੀਦੀ ਅਤੇ ਅਧਿਆਪਕ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
View this post on Instagram
ਹਾਲਾਂਕਿ ਇਹ ਵੀਡੀਓ ਕਦੋਂ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।