Punjab

ਚੰਨੀ ਨੇ ਲਾਈ ਵਾਅਦਿਆਂ ਦੀ ਝੱੜੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਭਵਨ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਵਿੱਚ ਆਪਣੀ ਸਰਕਾਰ ਆਉਣ ‘ਤੇ ਸਿਖਿਆ,ਸਿਹਤ ਤੇ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਆਪਣੀ ਸਰਕਾਰ ਦੀਆਂ ਯੋਜ਼ਨਾਵਾਂ ਬਾਰੇ ਐਲਾਨ ਕੀਤੇ ਹਨ। ਉਹਨਾਂ ਸਿੱ ਖਿਆ ਦੇ ਮੱਹਤਵ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਢਿੱਡ ਭਰਨ ਦੇ ਨਾਲ ਸਿੱਖਿਆ ਵੀ ਜਰੂਰੀ ਹੈ।ਆਟਾ ਦਾਲ ਦੇ ਨਾਲ-ਨਾਲ ਹਰ ਇੱਕ ਲਈ ਪੜਾਈ ਜਰੂਰੀ ਹੈ ।ਅੱਜ ਸਿਖਿਆ ਬਹੁਤ ਮਹਿੰਗੀ ਹੋ ਚੁੱਕੀ ਹੈ। ਸਾਡੀ ਸਰਕਾਰ ਆਉਣ ਤੇ ਹਰ ਸਰਕਾਰੀ ਸਕੂਲ,ਸਰਕਾਰੀ ਕਾਲਜ਼-ਯੂਨਿਵਰਸਿਟੀ ਵਿੱਚ ਘੱਟ ਗਿਣਤੀ ਬੱਚਿਆਂ ਨੂੰ ਮੁੱਫ਼ਤ ਸਿੱਖਿਆ ਦਿੱਤੀ ਜਾਵੇਗੀ। ਨਿਜ਼ੀ ਸਕੂਲਾਂ ਵਿੱਚ ਵੀ ਐਸਸੀ ਤੇ ਬੀਸੀ ਸਕਾਲਰਸ਼ੀਪ ‘ਤੇ ਜਨਰਲ ਕੈਟਾਗੀਰੀ ‘ਚ ਲੋੜਵੰਦ ਤੇ ਗਰੀਬ ਬੱਚਿਆਂ ਲਈ ਸਕਾਲਰਸ਼ੀਪ ਸਕੀਮ ਲਿਆਂਦੀ ਜਾਵੇਗੀ । ਇਸ ਸਭ ਤੋਂ ਇਲਾਵਾ ਸਕੂਲਾਂ-ਕਾਲਜਾਂ ਵਿੱਚ ਮਨਮਾਨੇ ਢੰਗ ਨਾਲ ਫ਼ੀਸਾਂ ਦੇ ਵਾਧੇ ਨੂੰ ਰੋਕਣ ਲਈ ਰੈਗੁਲੇਸ਼ਨ ਕਮਿਸ਼ਨ ਬਣਾਇਆ ਜਾਵੇਗਾ।

ਕਿੱਤਾ ਮੁੱਖੀ ਪੜਾਈ ਲਈ ਚਮਕੋਰ ਸਾਹਿਬ ਵਿੱਚ ਸਕਿੱਲ ਯੂਨੀਵਰਸਟੀ ਬਣਾਈ ਗਈ  ਹੈ, ਜਿਹੜੀ ਵਿਦੇਸ਼ੀ ਯੂਨੀਵਰਸਟੀਆਂ ਦੇ ਨਾਲ ਜੁੜੀ ਹੈ ਤੇ ਇਸ ਵਿੱਚ 50,000 ਵਿਦਿਆਰਥੀ ਪੜਨਗੇ।

ਆਪਣੇ ਕਾਰਜਕਾਲ ਦੇ ਪਹਿਲੇ ਸਾਲ ਇੱਕ ਲੱਖ ਸਰਕਾਰੀ ਨੋਕਰੀਆਂ ਦੇਣ ਦਾ ਮੇਰਾ ਵੱਚਨ ਹੈ।

ਮਹਿੰਗੀਆਂ ਸਿਹਤ ਸੁਵਿਧਾਵਾਂ ਬਾਰੇ ਉਹਨਾਂ ਕਿਹਾ ਕਿ ਇੱਕ ਨਵੀਂ ਸਕੀਮ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਵਿਦੇਸ਼ੀ ਤਰਜ਼ ਤੇ ਸਰਕਾਰੀ ਹਸਪਤਾਲ ਵਿੱਚ ਖ਼ਰਚ ਰਹਿਤ ਉਪਰੇਸ਼ਨ ਤੇ ਇਲਾਜ਼ ਹੋਵੇਗਾ।

ਇਸ ਤੋਂ ਇਲਾਵਾ 6 ਮਹੀਨਿਆਂ ਦੇ ਅੰਦਰ ਸਭ ਨੂੰ ਪੱਕੇ ਮਕਾਨ ਬਣਾ ਕੇ ਦਿਤੇ ਜਾਣਗੇ।

ਪਿਛਲੇ 3 ਮਹੀਨਿਆਂ  ਵਿੱਚ 33 ਹਜਾਰ ਕਰੋੜ ਇਸ ਕੰਮ ਲਈ  ਦਿਤਾ ਗਿਆ ਹੈ।

ਆਪ ਤੇ ਨਿਸ਼ਾਨਾ ਲਾਉਂਦਿਆਂ ਉਹਨਾਂ ਆਪ ਦੇ ਹਰ ਤੀਜੇ-ਚੌਥੇ ਉਮੀਦਵਾਰ ਨੂੰ ਦਾਗੀ ਦਸਿਆ ਤੇ ਕੇਜਰਾਵਾਲ ਨੂੰ ਬਹਿਸ ਦੀ ਚੁਣੋਤੀ ਵੀ ਦਿੱਤੀ ਤੇ ਭਗਵੰਤ ਮਾਨ ਨੂੰ ਸਿਰੇ ਦਾ ਪਿਛਲਗੂ ਦਸਿਆ।