India

ਦਿੱਲੀ ਦੇ ਹਸਪਤਾਲ ‘ਚ ਲੱਗੀ ਅੱਗ, ਵਾਪਰਿਆ ਵੱਡਾ ਹਾਦਸਾ

ਦਿੱਲੀ ਦੇ ਵਿਵੇਕ ਵਿਹਾਰ ਸਥਿਤ ਬੱਚਿਆਂ ਦੇ ਹਸਪਤਾਲ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਛੇ ਨਵਜੰਮੇ ਬੱਚਿਆਂ ਦੀ ਮੌਤ ਹੋਈ ਹੈ ਅਤੇ 5 ਨੂੰ ਬਚਾ ਲਿਆ ਗਿਆ ਹੈ। ਦੋ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਨਿਊ ਬੋਰਨ ਬੇਬੀ ਕੇਅਰ ਸੈਂਟਰ ਸੀ। ਇਸ ਵਿੱਚ ਕੁੱਲ 12 ਬੱਚੇ ਦਾਖਲ ਸਨ।

ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ‘ਚ ਆਕਸੀਜਨ ਸਿਲੰਡਰ ਦਾ ਧਮਾਕਾ ਅੱਗ ਦਾ ਕਾਰਨ ਦੱਸਿਆ ਜਾ ਰਿਹਾ ਹੈ। ਬੇਬੀ ਕੇਅਰ ਸੈਂਟਰ ਦੇ ਹੇਠਾਂ ਗਰਾਊਂਡ ਫਲੋਰ ‘ਤੇ ਗੈਰ-ਕਾਨੂੰਨੀ ਆਕਸੀਜਨ ਸਿਲੰਡਰ ਰੀਫਿਲ ਕਰਨ ਦਾ ਕੰਮ ਚੱਲ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਹਸਪਤਾਲ ਦੇ ਮਾਲਕ ਨਵੀਨ ਕੀਚੀ  ਖਿਲਾਫ ਵੱਖ- ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਸਪਤਾਲ ਦੇ ਮਾਲਕ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਬੱਚਿਆਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਮ੍ਰਿਤਕ ਬੱਚਿਆਂ ਦਾ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ ਹੈ।

ਇਹ ਵੀ ਪੜ੍ਹੋ –  ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਪੰਜਾਬ, ਕੀਤਾ ਚੋਣ ਪ੍ਰਚਾਰ