Punjab

ਚਲਦੀ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਮੋਗਾ ਦੇ ਪਿੰਡ ਦੁਨੇਕੇ ‘ਚ ਸ਼ਾਰਟ ਸਰਕਟ ਕਾਰਨ ਚੱਲਦੀ ਕਾਰ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਅੱਗ ਲੱਗਣ ਦਾ ਕਾਰਨ ਗਰਮੀ ਨੂੰ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਤੋਂ ਬਾਅਜ ਕਾਰ ਸਵਾਰ ਤਿੰਨੇ ਲੋਕਾਂ ਨੇ ਕਾਰ ‘ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

ਜਾਣਕਾਰੀ ਮੁਤਾਬਕ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪਹੁੰਚ ਮੌਕੇ ‘ਤੇ ਪਹੁੰਚ ਕੇ ਲੱਗੀ ਅੱਗ ਤੇ ਕਾਬੂ ਪਾਇਆ ਗਿਆ। ਕਾਰ ਵਿੱਚ ਸਵਾਰ ਵਿਅਕਤੀ ਪਿੰਡ ਚੋਟੀਆਂ ਕਲਾਂ ਦੇ ਵਸਨੀਕ ਹਨ। ਕਾਰ ਸਵਾਰ ਵਿਅਕਤੀ ਲੁਧਿਆਣਾ ਤੋਂ ਪਿੰਡ ਚੋਟੀਆਂ ਕਲਾਂ ਜਾ ਰਹੇ ਸਨ। ਚੰਗੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ –     ਧੋਖਾਧੜੀ ਮਾਮਲੇ ‘ਚ ਸੰਨੀ ਦਿਓਲ ਦੇ ਵਕੀਲ ਨੇ ਦਿੱਤਾ ਜਵਾਬ, ਕਿਹਾ ਸਾਰੇ ਦੋਸ਼ ਹਨ ਸਾਰੇ ਦੋਸ਼ ਬੇਬੁਨਿਆਦ