International

ਚੀਨ ਦੀ ਰਾਜਧਾਨੀ ਬੀਜਿੰਗ ਵਿਖੇ ਹਸਪਤਾਲ ‘ਚ ਮਚੀ ਹਫੜਾ-ਦਫੜੀ , 21 ਲੋਕਾਂ ਨੂੰ ਧੋਣੇ ਪਏ ਆਪਣੀ ਜਾਨ ਤੋਂ ਹੱਥ

A fire broke out in a hospital in China's capital Beijing, 29 people died due to burns

ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਇੱਥੋਂ ਦੇ ਇੱਕ ਹਸਪਤਾਲ ਵਿੱਚ ਭਿਆਨਕ ਅੱਗ ਲੱਗਣ ਕਾਰਨ 29 ਲੋਕਾਂ ਦੀ ਜ਼ਿੰਦਾ ਸੜ ਜਾਣ ਮੌਤ ਹੋ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਮੌਕੇ ਉੱਤੇ ਬਚਾਅ ਕਾਰਜ ਚੱਲ ਰਿਹਾ ਹੈ।

ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬਚਾਅ ਕਾਰਜ ਦੋ ਘੰਟੇ ਤੱਕ ਜਾਰੀ ਰਹੇ, ਜਿਸ ਦੌਰਾਨ ਰਾਜਧਾਨੀ ਦੇ ਫੇਂਗਤਾਈ ਜ਼ਿਲ੍ਹੇ ਦੇ ਬੀਜਿੰਗ ਚਾਂਗਫੇਂਗ ਹਸਪਤਾਲ ‘ਚੋਂ 71 ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕਾਂ ਨੇ ਰੱਸੀਆਂ ਫੜ੍ਹ ਕੇ ਇਮਾਰਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਅੱਗ ‘ਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਤੋਂ ਤੁਰੰਤ ਬਾਅਦ ਸ਼ਹਿਰ ਦੇ ਉੱਚ ਅਧਿਕਾਰੀਆਂ ਨੇ ਹਸਪਤਾਲ ਦਾ ਦੌਰਾ ਕੀਤਾ। ਰਿਪੋਰਟਾਂ ਮੁਤਾਬਕ ਪੀੜਤਾਂ ਨੂੰ ਐਮਰਜੈਂਸੀ ਇਲਾਜ ਲਈ ਦੂਜੇ ਹਸਪਤਾਲ ਲਿਜਾਇਆ ਗਿਆ। ਚਾਂਗਫੇਂਗ ਹਸਪਤਾਲ ਬੀਜਿੰਗ ਦੇ ਪੱਛਮੀ ਸ਼ਹਿਰੀ ਖੇਤਰ ਵਿੱਚ, ਤਿਆਨਮੇਨ ਸਕਵਾਇਰ ਦੇ ਨੇੜੇ ਸਥਿਤ ਹੈ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਵੀਡੀਓ ‘ਚ ਲੋਕ ਬਾਹਰੀ ਏਅਰ ਕੰਡੀਸ਼ਨਿੰਗ ਯੂਨਿਟ ‘ਤੇ ਬੈਠੇ ਦਿਖਾਈ ਦੇ ਰਹੇ ਹਨ, ਜਦਕਿ ਬਾਕੀ ਲੋਕਾਂ ਨੂੰ ਰੱਸੀਆਂ ਫੜ ਕੇ ਇਮਾਰਤ ਤੋਂ ਛਾਲ ਮਾਰਦੇ ਦੇਖਿਆ ਗਿਆ ਹੈ। ਅੱਗ ਲੱਗਣ ਤੋਂ ਤੁਰੰਤ ਬਾਅਦ ਸ਼ਹਿਰ ਦੇ ਉੱਚ ਅਧਿਕਾਰੀਆਂ ਨੇ ਹਸਪਤਾਲ ਦਾ ਦੌਰਾ ਕੀਤਾ।

ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਸਪਤਾਲ ‘ਚ ਅੱਗ ਲੱਗਣ ਤੋਂ ਬਾਅਦ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਜਾਂ ਨਹੀਂ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੀੜਤਾਂ ਨੂੰ ਐਮਰਜੈਂਸੀ ਇਲਾਜ ਲਈ ਦੂਜੇ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੀ ਜ਼ਿਆਦਾਤਰ ਇਮਾਰਤ ਬਿਜਲੀ ਤੋਂ ਸੱਖਣੀ ਦਿਖਾਈ ਦਿੱਤੀ, ਜਦੋਂ ਕਿ ਇਮਾਰਤ ਦਾ ਬਾਹਰਲਾ ਹਿੱਸਾ ਕਾਲਾ ਅਤੇ ਸੜਿਆ ਦਿਖਾਈ ਦਿੱਤਾ।