Punjab

ਕਿਸਾਨ ਕੱਲ੍ਹ ਇਤਿਹਾਸਕ ਸ਼ਹਿਰ ‘ਚ ਲਗਾਉਣਗੇ ਧਰਨਾ! ਸਰਕਾਰ ਨੂੰ ਦਿੱਤੀ ਚੇਤਾਵਨੀ

ਬਿਉਰੋ ਰਿਪੋਰਟ – ਕਿਸਾਨ ਮਜ਼ਦੂਰ ਸੰਘਰਸ ਕਮੇਟੀ (Kisan Mazdoor Sangharsh Committee) ਵੱਲੋਂ ਕੱਲ੍ਹ ਨੂੰ ਅੰਮ੍ਰਿਤਸਰ (Amritsar) ਵਿਚ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਦੀਆਂ ਕਿਸਾਨਾਂ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਕਿਸਾਨ ਅੰਦੋਲਨ ਪਹਿਲੇ ਅਤੇ ਹੁਣ ਵੀ ਚੱਲ ਰਹੇ ਦੂਜੇ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਵਾਅਦਾ ਪੂਰਾ ਕਰਵਾਉਣ ਦੇ ਨਾਲ-ਨਾਲ ਸ਼ੰਭੂ ਬਾਰਡਰ ਤੋਂ ਵਾਪਸ ਪਰਤਦੇ ਸਮੇਂ ਕਿਸਾਨਾਂ ਮਜ਼ਦੂਰਾਂ ਨਾਲ ਭਰੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਜਖਮੀ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜਾ ਦਿਵਾਉਣ, ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੀਆਂ ਸੜਕਾਂ ਲਈ ਬਿਨਾਂ ਪੈਸੇ ਦਿੱਤੇ ਲਏ ਜਾ ਰਹੇ ਕਬਜ਼ਿਆਂ ਨੂੰ ਰੋਕਣ, ਪਰਾਲੀ ਸਾੜਨ ਤੇ ਪਰਚੇ ਅਤੇ ਰੈੱਡ ਇੰਟਰੀ ਦੀ ਜਗ੍ਹਾ ਝੋਂਨੇ ਦੀ ਰਹਿੰਦ ਖੂਹੰਦ ਦੇ ਹੱਲ ਲਈ ਠੋਸ ਕਦਮ ਚੱਕਣ, ਸੰਪੂਰਨ ਨਸ਼ਾਬੰਦੀ ਲਾਗੂ ਕਰਨ, ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਸਮੇਤ ਹੋਰ ਅਹਿਮ ਮੰਗਾਂ ਨੂੰ ਹੱਲ ਕਰਵਾਉਣ ਲਈ ਲਗਾਏ ਜਾਣ ਵਾਲੇ ਧਰਨੇ ਪਿੰਡ ਪੱਧਰ ਤੇ ਮੀਟਿੰਗਾਂ ਕਰਕੇ ਲੋਕਾਂ ਦੀ ਲਾਮਬੰਦੀ ਕੀਤੀ ਗਈ ਹੈ। ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ ਕਿਸਾਨਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ।

ਪੰਧੇਰ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਰਹਿ ਕੇ ਆਪਣਾ ਰੋਸ ਜ਼ਾਹਿਰ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ 24 ਤਰੀਕ ਦੇ ਧਰਨੇ ਤੋਂ ਬਾਅਦ ਵੀ ਇਹਨਾਂ ਮੰਗਾਂ ਤੇ ਕੰਮ ਨਹੀਂ ਕਰਦਾ ਤਾਂ 25 ਸਤੰਬਰ ਨੂੰ ਦੇਵੀਦਾਸਪੁਰਾ ਰੇਲ ਫਾਟਕ ਤੇ ਰੇਲ ਰੋਕੋ ਮੋਰਚਾ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦੀ ਪਰੇਸ਼ਾਨੀ ਦਾ ਸਬੱਬ ਨਹੀਂ ਬਣਨਾ ਚਾਹੁੰਦੇ ਪਰ ਸਾਲਾਂਬੱਧੀ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਅਸੀਂ ਇਹ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ, ਅਸੀਂ ਪ੍ਰਸ਼ਾਸਨ ਨੂੰ ਅਗਾਹੂ ਚੇਤਾਵਨੀ ਵੀ ਦੇ ਚੁੱਕੇ ਹਾਂ, ਸੋ ਪ੍ਰਸ਼ਾਸਨ ਜਲਦ ਤੋਂ ਜਲਦ ਇਹਨਾਂ ਮੰਗਾਂ ਤੇ ਕਾਰਵਾਈ ਕਰਦੇ ਹੋਏ ਮਸਲਿਆਂ ਦਾ ਹੱਲ ਕਰੇ।

ਇਹ ਵੀ ਪੜ੍ਹੋ –  ਆਸਕਰ 2025 ਲਈ ਇਹ ਭਾਰਤੀ ਫਿਲਮ ਅਧਿਕਾਰਤ ਐਂਟਰੀ ਵਜੋਂ ਚੁਣੀ ਗਈ