International

ਕੀਵ ਵਿੱਚ ਲਗਾਇਆ ਗਿਆ ਕਰਫ਼ਿਊ

‘ਦ ਖ਼ਾਲਸ ਬਿਊਰੋ :ਰੂਸੀ ਬਲਾਂ ਦੁਆਰਾ ਯੂਕ ਰੇਨ ਦੀ ਰਾਜਧਾਨੀ ਵਿੱਚ ਭਾਰੀ ਗੋਲਾਬਾ ਰੀ ਜਾਰੀ ਰਹਿਣ ਦੇ ਕਾਰਨ, ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਮੰਗਲਵਾਰ ਨੂੰ 17 ਮਾਰਚ ਤੱਕ 36 ਘੰਟੇ ਦਾ ਕਰਫਿਊ ਲਗਾ ਦਿਤਾ ਹੈ। ਨਵੇਂ ਆਦੇਸ਼ ਦੇ ਅਨੁਸਾਰ, ਕੀਵ ਵਿੱਚ ਕਰਫਿਊ 15 ਮਾਰਚ ਨੂੰ ਸ਼ਾਮ 8 ਵਜੇ ਤੋਂ 17 ਮਾਰਚ ਨੂੰ ਸਵੇਰੇ 7 ਵਜੇ ਤੱਕ ਰਹੇਗਾ। ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਦੇ ਅਨੁਸਾਰ ਨਿਵਾਸੀਆਂ ਨੂੰ ਸਿਰਫ ਬੰਕਰਾਂ ਵੱਲ ਜਾਣ ਲਈ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਮੇਅਰ ਵਿਟਾਲੀ ਕਲਿਟਸਕੋ ਨੇ ਘੋਸ਼ਣਾ ਕੀਤੀ ਕਿ ਉਸ ਨੇ ਇਹ ਕਦਮ ਸ਼ਹਿਰ ਦੇ ਬਾਹਰ ਸਥਿਤ ਰੂਸੀ ਬਲਾਂ ਦੁਆਰਾ ਕਈ ਅਪਾਰਟਮੈਂਟ ਬਲਾਕਾਂ ‘ਤੇ ਹਮ ਲਾ ਕੀਤੇ ਜਾਣ ਤੋਂ ਬਾਅਦ ਚੁੱਕਿਆ ਹੈ ਕਿਉਂਕਿ ਤਾਜ਼ਾ ਖੂ ਨ-ਖਰਾ ਬੇ ਵਿਚ ਦੋ ਲੋਕ ਮਾਰੇ ਗਏ ਸਨ।

ਕਰਫ਼ਿਉ ਦੋਰਾਨ ਬੰਕਰਾਂ ਵਿੱਚ ਜਾਣ ਤੋਂ ਇਲਾਵਾ, ਵਿਸ਼ੇਸ਼ ਇਜਾਜ਼ਤ ਤੋਂ ਬਿਨਾਂ ਸ਼ਹਿਰ ਵਿੱਚ ਘੁੰਮਣ ਦੀ ਮਨਾਹੀ ਹੋਵੇਗੀ।”