ਤਾਮਿਲਨਾਡੂ ਦੇ ਅਰਾਕੋਨਮ ਵਿੱਚ ਮੰਡਿਆਮਨ ਮੰਦਰ ਵਿੱਚ ਤਿਉਹਾਰ ਦੌਰਾਨ ਇੱਕ ਕਰੇਨ ਡਿੱਗਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਤਾਮਿਲਨਾਡੂ ਦੇ ਅਰਾਕੋਨਮ ਵਿੱਚ ਐਤਵਾਰ ਰਾਤ ਨੂੰ ਇੱਕ ਮੰਦਰ ਦੇ ਤਿਉਹਾਰ ਦੌਰਾਨ ਇੱਕ ਕਰੇਨ ਡਿੱਗਣ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 9 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਰਾਨੀਪੇਟ ਜ਼ਿਲੇ ‘ਚ ਨੇਮੀਲੀ ਦੇ ਨਾਲ ਲੱਗਦੇ ਕਿਲੀਵੇਦੀ ਖੇਤਰ ‘ਚ ਮੰਡੀਅਮਨ ਮੰਦਿਰ ਮਾਈਲਰ ਤਿਉਹਾਰ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਹ ਭਿਆਨਕ ਘਟਨਾ ਕੈਮਰੇ ‘ਚ ਕੈਦ ਹੋ ਗਈ, ਜਿਸ ‘ਚ ਕਰੇਨ ਦੇ ਅਚਾਨਕ ਡਿੱਗਣ ਦਾ ਦ੍ਰਿਸ਼ ਦਿਖਾਇਆ ਗਿਆ ਹੈ।
Three killed when a crane crashed in temple fest in Keezhveedhi village near Nemili, Arakonam, #TamilNadu @dt_next @CMOTamilnadu @tnpoliceoffl @PKSekarbabu pic.twitter.com/pstwc6BpLC
— Raghu VP / ரகு வி பி / രഘു വി പി (@Raghuvp99) January 22, 2023
ਦਿ ਹਿੰਦੂ ਦੀ ਰਿਪੋਰਟ ਮੁਤਾਬਿਕ ਇਹ ਘਟਨਾ ਰਾਤ ਕਰੀਬ 8:15 ਵਜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੇ.ਕੇ. ਮੁਥੁਕੁਮਾਰ (39), ਸ. ਭੂਪਾਲਨ (40) ਅਤੇ ਬੀ. ਜੋਤੀ ਬਾਬੂ (17) ਜਦਕਿ ਇਕ ਹੋਰ ਮ੍ਰਿਤਕ ਦੀ ਪਛਾਣ ਨਹੀਂ ਦੱਸੀ ਗਈ ਹੈ। ਸੂਤਰਾਂ ਮੁਤਾਬਿਕ ਇਲਾਕੇ ਦੇ ਸੈਂਕੜੇ ਲੋਕ ਨੇਮੀਲੀ ਸਥਿਤ ਮੰਡੀ ਅੱਮਾਨ ਮੰਦਰ ‘ਚ ਤਿਉਹਾਰ ਲਈ ਇਕੱਠੇ ਹੋਏ ਸਨ। ਇਹ ਹਾਦਸਾ ਮਾਈਲੇਰੂ ‘ਚ ਇਕ ਪ੍ਰੋਗਰਾਮ ਦੌਰਾਨ ਵਾਪਰਿਆ, ਜਿੱਥੇ ਲੋਕਾਂ ਨੇ ਕ੍ਰੇਨ ਦੀ ਸਵਾਰੀ ਕਰਕੇ ਮੰਦਰ ਦੀਆਂ ਮੂਰਤੀਆਂ ‘ਤੇ ਫੁੱਲਮਾਲਾਵਾਂ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਇਕ ਭਿਆਨਕ ਘਟਨਾ ਵਾਪਰ ਗਈ ਅਤੇ ਕਰੇਨ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇੰਡੀਆ ਪੋਸਟ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਹਾਦਸੇ ਵਿਚ ਇਕ ਬੱਚੀ ਸਮੇਤ ਲਗਭਗ 9 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਪੁੰਨਈ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ, ਅਰਾਕੋਨਮ ਸਰਕਾਰੀ ਹਸਪਤਾਲ ਅਤੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਹਾਦਸੇ ਦੇ ਸਮੇਂ ਕਰੇਨ ਦੇ ਆਲੇ-ਦੁਆਲੇ 1500 ਦੇ ਕਰੀਬ ਸ਼ਰਧਾਲੂ ਮੌਜੂਦ ਸਨ। ਨੇਮੀਲੀ ਜ਼ਿਲ੍ਹਾ ਕਲੈਕਟਰ ਸੁਮਤੀ, ਗ੍ਰਾਮ ਪ੍ਰਸ਼ਾਸਨਿਕ ਅਧਿਕਾਰੀ ਮਣਿਕੰਦਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।