India

ਹਿਮਾਚਲ ਦੇ ਸੋਲਨ ‘ਚ ਫਟਿਆ ਬੱਦਲ , ਵਹਿ ਗਏ ਦੋ ਘਰ , ਇੱਕੋ ਪਰਿਵਾਰ ਦੇ 7 ਲੋਕਾਂ ਨੂੰ ਲੈ ਕੇ ਆਈ ਮਾੜੀ ਖ਼ਬਰ…

A cloud burst in Himachal's Solan, two houses were swept away, 7 people from the same family died...

ਹਿਮਾਚਲ ਪ੍ਰਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਹੋਈ ਭਾਰੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਰੈੱਡ ਅਲਰਟ ਦੇ ਵਿਚਕਾਰ ਭਾਰੀ ਮੀਂਹ ਪਿਆ ਹੈ ਅਤੇ ਸੋਲਨ ਜ਼ਿਲੇ ਦੀ ਕੰਡਾਘਾਟ ਉਪ-ਮੰਡਲ ਦੀ ਮਾਮਲਿਗ ਉਪ-ਤਹਿਸੀਲ ਦੇ ਇੱਕ ਪਿੰਡ ‘ਚ ਦੁਪਹਿਰ 1.30 ਵਜੇ ਬੱਦਲ ਫਟਣ ਕਾਰਨ ਦੋ ਘਰ ਅਤੇ ਇੱਕ ਗਊਸ਼ਾਲਾ ਰੁੜ੍ਹ ਗਈ। ਇਸ ਘਟਨਾ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਚਾਰ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਬਾਕੀਆਂ ਦੀ ਭਾਲ ਜਾਰੀ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਸੋਲਨ ਜ਼ਿਲੇ ਦੇ ਕੰਡਾਘਾਟ ‘ਚ ਸਾਹਮਣੇ ਆਈ ਹੈ। ਇੱਥੇ ਮਾਮਲਿਗ ਪਿੰਡ ‘ਚ ਬੱਦਲ ਫਟਣ ਤੋਂ ਬਾਅਦ ਤੇਜ਼ ਹੜ੍ਹ ਆਇਆ ਅਤੇ ਦੋ ਘਰ ਵਹਿ ਗਏ। ਇਸ ਘਟਨਾ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਪਰਿਵਾਰ ਦੇ ਦੋ ਮੈਂਬਰ ਰਿਤੂ ਰਾਮ ਅਤੇ ਕਮਲੇਸ਼ ਨੂੰ ਬਚਾ ਲਿਆ ਗਿਆ ਹੈ ਅਤੇ ਬਾਕੀ ਕੁੱਲ ਸੱਤ ਲੋਕਾਂ ਦੀ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਹ ਬੱਦਲ ਫਟ ਗਿਆ ਹੈ, ਉੱਥੇ ਹੀ ਸੜਕ ਦੋਵੇਂ ਪਾਸੇ ਤੋਂ ਟੁੱਟ ਗਈ ਹੈ ਅਤੇ ਇਸ ਕਾਰਨ ਬਚਾਅ ਟੀਮ ਨੂੰ ਮੌਕੇ ‘ਤੇ ਪਹੁੰਚਣ ‘ਚ ਮੁਸ਼ਕਲ ਆ ਰਹੀ ਹੈ। ਹਾਲਾਂਕਿ ਬਚਾਅ ਦਲ ਨੇ ਪੈਦਲ ਹੀ ਮੌਕੇ ‘ਤੇ ਪਹੁੰਚ ਕੇ ਮਲਬੇ ‘ਚੋਂ ਚਾਰ ਲਾਸ਼ਾਂ ਨੂੰ ਬਾਹਰ ਕੱਢਿਆ। ਮਲਬੇ ‘ਚੋਂ ਇਕ ਛੋਟੀ ਬੱਚੀ ਦੀ ਲਾਸ਼ ਵੀ ਬਰਾਮਦ ਹੋਈ ਹੈ। ਇਹ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਦੂਜੇ ਪਾਸੇ ਸੋਲਨ ਜ਼ਿਲ੍ਹੇ ਦੇ ਪਰਵਾਣੂ ਨੇੜੇ ਚੱਕੀ ਮੋਡ ਵਿਖੇ ਜ਼ਮੀਨ ਖਿਸਕਣ ਕਾਰਨ ਇਹ ਚੰਡੀਗੜ੍ਹ ਕਾਲਕਾ ਸ਼ਿਮਲਾ ਹਾਈਵੇਅ ਬੰਦ ਹੋ ਗਿਆ ਹੈ। ਇੱਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।

ਸੋਲਨ ‘ਚ ਬੱਦਲ ਫਟਣ ਕਾਰਨ 7 ਲੋਕਾਂ ਦੀ ਮੌਤ ‘ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਟਵਿੱਟਰ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਬੱਦਲ ਫਟਣ ਕਾਰਨ ਜਾਦੋ ਪਿੰਡ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ। ਅਸੀਂ ਪ੍ਰਸ਼ਾਸਨ ਨੂੰ ਹਰ ਸੰਭਵ ਮਦਦ ਦੇਣ ਦੇ ਹੁਕਮ ਦਿੱਤੇ ਹਨ। ਇਹ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਹੈ ਅਤੇ ਇਹ ਬਹੁਤ ਔਖਾ ਸਮਾਂ ਹੈ।