India

PUBG ਨੇ ਲਈ ਬੱਚੇ ਦੀ ਜਾਨ, ਜਨਮ ਦਿਨ ਵਾਲੇ ਦਿਨ ਹੀ ਵਾਪਰਿਆ ਹਾਦਸਾ

ਮਹਾਰਾਸ਼ਟਰ (Maharashtra) ਦੇ ਨਾਗਪੁਰ ਤੋਂ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੱਬਜੀ (PUBG) ਖੇਡਦਾ ਹੋਇਆ ਬੱਚਾ ਮੌਤ ਦੇ ਮੂੰਹ ‘ਚ ਜਾ ਡਿੱਗਿਆ ਹੈ। ਇਸ 16 ਸਾਲਾ ਬੱਚੇ ਦਾ ਨਾਮ ਪੁਲਕਿਤ ਰਾਜ਼ ਸ਼ਾਹਦਾਦਪੁਰੀ ਸੀ, ਜਿਸ ਨੇ 11 ਜੂਨ ਨੂੰ ਆਪਣਾ ਜਨਮ ਦਿਨ ਮਨਾਇਆ ਸੀ। ਜਾਣਕਾਰੀ ਮੁਤਾਬਕ ਉਹ ਅਤੇ ਉਸ ਦਾ ਦੋਸਤ ਰਿਸ਼ੀ ਖੇਮਾਨੀ ਨਾਸ਼ਤਾ ਕਰਨ ਗਏ ਸੀ, ਪਰ ਦੁਕਾਨ ਬੰਦ ਹੋਣ ਕਾਰਨ ਉਹ ਦੋਵੇਂ ਅੰਬਾਜ਼ਰੀ ਛੱਪੜ ਨੇੜੇ ਪਹੁੰਚ ਗਏ।

ਪੁਲਕਿਤ ਪੱਬਜੀ ਵਿੱਚ ਇੰਨਾ ਮਗਨ ਸੀ ਕਿ ਉਸ ਨੂੰ ਕੋਈ ਸੁੱਧ ਨਾ ਰਹੀ, ਉਹ ਖੇਡ ਖੇਡਦਾ- ਖੇਡਦਾ ਅੰਬਾਜ਼ਰੀ ਛੱਪੜ ਦੇ ਪੰਪ-ਹਾਊਸ ‘ਚ ਜਾ ਡਿੱਗਾ। ਇਸ ਸਭ ਦੇਖ ਕੇ ਉਸ ਦਾ ਦੋਸਤ ਘਬਰਾ ਗਿਆ ਤੇ ਉਸ ਨੇ ਪੁਲਿਸ ਨੂੰ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਕਿਤ ਦੀ ਲਾਸ਼ ਨੂੰ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਇਹ ਪੰਪ-ਹਾਊਸ 150 ਫੁੱਟ ਡੂੰਘਾ ਹੈ ਅਤੇ ਇਸ ਵਿੱਚ ਪਾਣੀ ਭਰਿਆ ਹੋਇਆ ਹੈ।

ਮ੍ਰਿਤਕ ਪੁਲਕਿਤ ਵੱਲੋਂ ਇਸ ਸਾਲ ਹੀ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਉਸ ਤੋਂ ਬਾਅਦ ਤੋਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ –   ਲੁਧਿਆਣਾ ‘ਚ ਮਨੁੱਖਤਾ ਹੋਈ ਸ਼ਰਮਸਾਰ, ਨਬਾਲਿਗ ਲੜਕੀ ਨਾਲ ਵਾਪਰੀ ਵੱਡੀ ਘਟਨਾ