‘ਦ ਖਾਲਸ ਬਿਊਰੋ:ਜਨਰਲ ਰੇਲਵੇ ਪੁਲਿਸ ਪਾਣੀਪਤ ਨੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ‘ਤੇ ਹੋਏ ਹ ਮਲੇ ਦੇ ਸਬੰਧ ਵਿੱਚ ਅਣਪਛਾਤਿਆਂ ਦੇ ਖਿਲਾਫ ਪੁਲਿਸ ਕੇਸ ਦਰਜ ਕਰ ਲਿਆ ਹੈ।
ਬੀਤੀ ਸ਼ਾਮ ਪੰਜਾਬ ਦੇ ਐਡਵੋਕੇਟ ਜਨਰਲ ਸਿੱਧੂ ਜਦੋਂ ਸੁਪਰੀਮ ਕੋਰਟ ਤੋਂ ਚੰਡੀਗੜ ਲਈ ਵਾਪਸ ਸ਼ਤਾਬਦੀ ਐਕਸਪ੍ਰੈਸ ਰਾਹੀਂ ਆ ਰਹੇ ਸਨ ਤਾਂ ਪਾਣੀਪਤ ਨੇੜੇ ਗੱਡੀ ‘ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਗੱਡੀ ਦੇ ਪਾਣੀਪਤ ਪਹੁੰਚਣ ਤੇ ਕੁੱਝ ਅਣਪਛਾਤਿਆਂ ਵਲੋਂ ਐਡਵੋਕੇਟ ਜਨਰਲ ਵਾਲੇ ਡੱਬੇ ਦੇ ਸਾਹਮਣੇ ਵਾਲੇ ਸ਼ੀਸ਼ੇ ‘ਤੇ ਪੱਥ ਰਨੁਮਾ ਚੀਜ਼ ਨਾਲ ਹ ਮਲਾ ਕੀਤਾ ਗਿਆ ਅਤੇ ਟਰੇਨ ਦਾ ਸ਼ੀਸ਼ਾ ਟੁੱ ਟ ਗਿਆ।
ਸਿੱਧੂ ਵਾਲ-ਵਾਲ ਤਾਂ ਬਚ ਗਏ ਪਰ ਗੱਡੀ ਦੇ ਸ਼ੀਸ਼ੇ ਬੁਰੀ ਤਰਾਂ ਟੁੱਟ ਗਏ।ਉਸ ਤੋਂ ਬਾਅਦ ਗੱਡੀ ਨੂੰ ਪੁਲਿਸ ਸੁਰੱਖਿਆ ਹੇਠ ਅੱਗੇ ਤੋਰਿਆ ਗਿਆ।
ਇਸ ਸਬੰਧ ਵਿੱਚ ਹੁਣ ਪਾਣੀਪਤ ਦੇ ਜੀਆਰਪੀ ਥਾਣੇ ‘ਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਰੇਲਵੇ ਐਕਟ ਦੀ ਧਾਰਾ 152 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਿੱਧੂ ਤੇ ਉਹਨਾਂ ਦੀ ਟੀਮ ਸੁਪਰੀਮ ਕੋਰਟ ਵਿੱਚ ਗੈਂ ਗਸਟਰ ਲਾਰੈਂਸ ਬਿਸ਼ਨੋਈ ਦੇ ਕੇਸ ਸਬੰਧੀ ਸੁਣਵਾਈ ਲਈ ਦਿੱਲੀ ਗਏ ਸਨ।ਸ਼ਾਮ ਵੇਲੇ ਉਹ ਦਿੱਲੀ ਤੋਂ ਚੰਡੀਗੜ੍ਹ ਰੇਲ ਗੱਡੀ ਰਾਹੀਂ ਹੀ ਵਾਪਸ ਆ ਰਹੇ ਸਨ ਤੇ ਇਹ ਹਾਦਸਾ ਵਾਪਰ ਗਿਆ ।ਐਡਵੋਕੇਟ ਜਨਰਲ ਨੇ ਚੰਡੀਗੜ੍ਹ ਪਹੁੰਚਣ ’ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਕੇਸ ਵਿੱਚ ਪੇਸ਼ ਹੋਣ ਲਈ ਸੁਪਰੀਮ ਕੋਰਟ ਗਏ ਸਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਗੱਡੀ ’ਤੇ ਪੱਥ ਰ ਮਾਰਿ ਆ ਜਾਂ ਕੁਝ ਹੋਰ, ਇਸ ਬਾਰੇ ਉਹ ਕੁੱਝ ਵੀ ਕਹਿ ਨਹੀਂ ਸਕਦੇ , ਪਰ ਰੇਲਗੱਡੀ ਦਾ 12 ਐੱਮਐੱਮ ਦਾ ਸ਼ੀਸ਼ਾ ਜ਼ਰੂਰ ਟੁੱਟ ਗਿਆ ਹੈ। ਇਸ ਸਬੰਧੀ ਉਨ੍ਹਾਂ ਤੁਰੰਤ ਡੀਜੀਪੀ ਪੰਜਾਬ ਨੂੰ ਸੂਚਿਤ ਕੀਤਾ। ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਦੀ ਪੁਲੀਸ ਪਾਣੀਪਤ ਲਾਗੇ ਘਟਨਾ ਵਾਲੀ ਥਾਂ ’ਤੇ ਜਾਂਚ ਕਰ ਰਹੀਆਂ ਹਨ।