Punjab

ਵਾਟਰਕੈਨਨ ਦਾ ਮੂੰਹ ਮੋੜਨ ਵਾਲੇ ਨੌਜਵਾਨ ਖਿਲਾਫ਼ ਹੱਤਿਆ ਕਰਨ ਦੀ ਕੋਸ਼ਿਸ਼ ਦਾ ਕੇਸ ਹੋਇਆ ਦਰਜ

‘ਦ ਖ਼ਾਲਸ ਬਿਊਰੋ :- ਅੰਬਾਲਾ ਦੇ ਚੰਡੀਗੜ੍ਹ ਹਾਈਵੇਅ ਰਾਹੀ ਦਿੱਲੀ ਜਾ ਰਹੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਕਰ ਕੀਤੀਆਂ ਗਈਆ, ਜਿਸ ਦੌਰਾਨ ਵਾਟਰਕੈਨਨ ਦੇ ਮੂੰਹ ਮੋੜਨ ਵਾਲੇ ਨੌਜਵਾਨ ਕਿਸਾਨ ਉੱਤੇ ਹੱਤਿਆ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਇਸ ਨੌਜਵਾਨ ਨੇ ਵਾਟਰ ਕੈਨਨ ਉੱਤੇ ਚੜ੍ਹ ਕੇ ਪਾਣੀ ਬੰਦ ਕਰ ਦਿੱਤਾ ਸੀ।

ਜਿਸ ਵਿੱਚ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ, ਦੰਗਿਆਂ ਅਤੇ ਕੋਵਿਡ -19 ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਤਹਿਤ ਜੁਰਮਾਨਾ ਲਾਇਆ ਜਾ ਸਕਦਾ ਹੈ। ਨੌਜਵਾਨ ਦੀ ਪਛਾਣ 26 ਸਾਲਾ ਨਵਦੀਪ ਸਿੰਘ ਵਜੋਂ ਹੋਈ ਸੀ। ਦੱਸਣਯੋਗ ਹੈ ਕਿ ਨਵਦੀਪ ਨੇ ਵਾਟਰ ਕੈਨਨ ਉੱਤੇ ਛਾਲ ਮਾਰ ਕੇ ਚੜ੍ਹ ਗਿਆ ਅਤੇ ਪਾਣੀ ਬੰਦ ਕਰਕੇ ਵਾਪਸ ਨੇੜੇ ਖੜੇ ਇੱਕ ਟਰੈਕਟਰ ਟਰਾਲੀ’ ਉੱਤੇ ਛਾਲ ਮਾਰ ਦਿੱਤੀ ਸੀ।

ਇਸ ‘ਤੇ ਨਵਦੀਪ ਸਿੰਘ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਹ ਸਿਰਫ ਅਜਿਹੇ ਠੰਡੇ ਮੌਸਮ ਵਿੱਚ ਕਿਸਾਨਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਨਵਦੀਪ ਨੇ ਦੱਸਿਆ ਕਿ ਆਪਣੀ ਪੜ੍ਹਾਈ ਤੋਂ ਬਾਅਦ, ਮੈਂ ਆਪਣੇ ਪਿਤਾ ਨਾਲ ਖੇਤੀ ਕਰਨਾ ਸ਼ੁਰੂ ਕਰ ਦਿੱਤੀ, ਮੈਂ ਕਦੇ ਵੀ ਕਿਸੇ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਇਆ ਅਤੇ ਵਿਰੋਧ ਕਰ ਰਹੇ ਕਿਸਾਨਾਂ ਪਾਣੀ ਤੋਂ ਬਚਾਉਣ ਲਈ ਉਸ ਨੇ ਵਾਟਰ ਕੈਨਨ ਬੰਦ ਕਰ ਦਿੱਤੀ ਸੀ।  ਕਿਉਂਕਿ ਉਹ ਉਨ੍ਹਾਂ ਦਾ ਦੁੱਖ ਵੇਖ ਨਹੀਂ ਦੇਖ ਸਕਿਆ।