Lok Sabha Election 2024 Punjab

ਐਨ.ਕੇ.ਸ਼ਰਮਾ ਨੂੰ ਲੱਗਾ ਝਟਕਾ, ਮਾਮਲਾ ਹੋਇਆ ਦਰਜ

ਲੋਕ ਸਭਾ ਚੋਣਾਂ ਦੌਰਾਨ ਪਟਿਆਲਾ (Patiala) ਤੋਂ ਸ਼੍ਰੋਮਣੀ ਅਕਾਲੀ ਦਲ (Shrimani Akali dal) ਦੇ ਉਮੀਦਵਾਰ ਐਨ.ਕੇ.ਸ਼ਰਮਾ (NK Sharma)

ਨੂੰ ਝਟਕਾ ਲੱਗਾ ਹੈ। ਸ਼ਰਮਾ ਉੱਤੇ ਚੋਣ ਨਿਯਮਾਂ ਦੀ ਉਲੰਘਣਾ ਕਰਨ ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਅਨਾਜ ਮੰਡੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਦੇ ਹੱਕ ਵਿੱਚ ਸ਼ਹਿਰ ‘ਚ ਵੱਖ-ਵੱਖ ਥਾਵਾਂ ’ਤੇ ਪਾਰਟੀ ਦੇ ਪੋਸਟਰ, ਬੈਨਰ, ਬੋਰਡ, ਫਲੈਕਸ ਅਤੇ ਝੰਡੇ ਲਗਾਏ ਗਏ ਹਨ। ਇਹ ਸਾਰੀ ਚੋਣ ਸਮੱਗਰੀ ਸਰਕਾਰੀ ਬਿਜਲੀ ਦੇ ਖੰਭਿਆਂ ਅਤੇ ਸਰਕਾਰੀ ਇਮਾਰਤਾਂ ‘ਤੇ ਲਗਾਈ ਗਈ ਸੀ, ਅਜਿਹਾ ਕਰਨ ‘ਤੇ ਲੋਕ ਸਭਾ ਚੋਣਾਂ 2024 ਲਈ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਥਾਣਾ ਅਨਾਜ ਮੰਡੀ ਵਿਖੇ ਨੋਡਲ ਅਫ਼ਸਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

ਮਾਮਲਾ ਦਰਜ ਹੋਣ ਤੋਂ ਬਾਅਦ ਐਨ.ਕੇ.ਸ਼ਰਮਾ ਨੇ ਕਿਹਾ ਕਿ ਸਰਕਾਰ ਉਸ ਦੀ ਲੋਕਪ੍ਰਿਅਤਾ ਨੂੰ ਦੇਖ ਕੇ ਬੌਖਲਾ ਗਈ ਹੈ,  ਜਿਸ ਕਾਰਨ ਸਰਕਾਰ ਪੁਲਿਸ ‘ਤੇ ਦਬਾਅ ਪਾ ਕੇ ਝੂਠੇ ਕੇਸ ਦਰਜ ਕਰ ਰਹੀ ਹੈ। ਉਸ ਕੋਲ ਚੋਣ ਪ੍ਰਚਾਰ ਨਾਲ ਸਬੰਧਤ ਸਾਰੇ ਦਸਤਾਵੇਜ਼ ਹਨ ਅਤੇ ਇਜਾਜ਼ਤ ਲੈ ਲਈ ਹੈ। ਘਪਲਿਆਂ ਦਾ ਪਰਦਾਫਾਸ਼ ਕਰਨ ਵਾਲੀ ਪ੍ਰੈਸ ਕਾਨਫਰੰਸ ਨੂੰ ਰੋਕਣ ਲਈ ਝੂਠਾ ਕੇਸ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਕਿ ਅੱਜ ਹੀ ਐਨ.ਕੇ.ਸ਼ਰਮਾ ਵੱਲੋਂ ਪੀਐਸਪੀਸੀਐਲ ਵਿੱਚ ਵੱਡਾ ਘਪਲਾ ਹੋਣ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੋਸ਼ ਲਗਾਏ ਸੀ ਕਿ ਪੀਐਸਪੀਸੀਐਲ 700 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਉਨ੍ਹਾਂ ਉੱਤੇ ਅੱਜ ਹੀ ਮਾਮਲਾ ਦਰਜ ਹੋਣਾ ਸਵਾਲ ਖੜ੍ਹੇ ਕਰਦਾ ਹੈ।

ਇਹ ਵੀ ਪੜ੍ਹੋ –   ‘PSPCL ਵਿੱਚ 700 ਕਰੋੜ ਦਾ ਘੁਟਾਲਾ”! ਅਕਾਲੀ ਦਲ ਰਾਜਪਾਲ ਨੂੰ ਕਰੇਗਾ ਸ਼ਿਕਾਇਤ