ਲੋਕ ਸਭਾ ਚੋਣਾਂ ਨੂੰ ਲੈ ਕੇ ਕਈ ਸੂਬਿਆਂ ਵਿੱਚ ਵੋਟਾਂ ਪੈ ਚੁੱਕੀਆਂ ਹਨ ਅਤੇ ਕਈਆਂ ਵਿੱਚ ਪੈ ਰਹੀਆਂ ਹਨ। ਇਸ ਦੌਰਾਨ ਕਈ ਲੀਡਰ ਵਿਵਾਦਾਂ ਵਿੱਚ ਵੀ ਘਿਰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਖ਼ਿਲਾਫ਼ ਚੋਣ ਲੜ ਰਹੀ ਭਾਜਪਾ ਉਮੀਦਵਾਰ ਮਾਧਵੀ ਲਤਾ ਨੇ ਇੱਕ ਬੂਥ ‘ਤੇ ਕੁਝ ਮੁਸਲਿਮ ਔਰਤ ਵੋਟਰਾਂ ਦੀ ਆਈਡੀ ਮੰਗੀ ਅਤੇ ਉਨ੍ਹਾਂ ਦਾ ਬੁਰਕਾ ਉਤਾਰ ਕੇ ਉਨ੍ਹਾਂ ਦਾ ਚਿਹਰਾ ਆਈਡੀ ਨਾਲ ਮਿਲਾਇਆ।
ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੈਦਰਾਬਾਦ ਦੇ ਮਲਕਪੇਟ ਪੁਲਿਸ ਸਟੇਸ਼ਨ ‘ਚ ਮਾਧਵੀ ਲਤਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ‘ਤੇ ਹੈਦਰਾਬਾਦ ਦੇ ਕਲੈਕਟਰ ਨੇ ਕਿਹਾ ਹੈ ਕਿ ਮਾਧਵੀ ਲਤਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਭਾਜਪਾ ਉਮੀਦਵਾਰ ਮਾਧਵੀ ਲਤਾ ਨੇ ਕਿਹਾ ਕਿ ਉਹ ਇੱਕ ਉਮੀਦਵਾਰ ਹਨ, ਉਸ ਨੂੰ ਇਸ ਦਾ ਅਧਿਕਾਰ ਹੈ। ਮਾਧਵੀ ਲਤਾ ਨੇ ਕਿਹਾ ਕਿ ਉਹ ਕੋਈ ਮਰਦ ਨਹੀਂ ਹੈ, ਮੈਂ ਇਕ ਔਰਤ ਹਾਂ ਅਤੇ ਬੜੀ ਨਿਮਰਤਾ ਨਾਲ ਮੈਂ ਸਿਰਫ ਉਸ ਨੂੰ ਬੇਨਤੀ ਕੀਤੀ ਹੈ। ਜੇਕਰ ਕੋਈ ਇਸ ਨੂੰ ਵੱਡਾ ਮੁੱਦਾ ਬਣਾਉਣਾ ਚਾਹੁੰਦਾ ਹੈ ਤਾਂ ਇਸਦਾ ਮਤਲਬ ਹੈ ਕਿ ਉਹ ਡਰੇ ਹੋਏ ਹਨ।
ਇਹ ਵੀ ਪੜ੍ਹੋ – ਘਰ ਤੋਂ ਬਾਹਰ ਜਾ ਕੇ ਖਾਣਾ ਖਾਣ ਵਾਲੇ ਹੋ ਜਾਣ ਸਾਵਧਾਨ, ਖਾਣੇ ਵਿੱਚ ਮਿਲਾਇਆ ਗਿਆ ਪਿਸ਼ਾਬ