Punjab

ਸਰਕਾਰੀ ਜ਼ਮੀਨ ਦੀਆਂ ਗਿਰਦਾਵਰੀਆਂ ਬਦਲਣ ਦੇ ਦੋਸ਼ ਤਹਿਤ 3 ਮਾਲ ਪਟਵਾਰੀਆਂ ਸਣੇ 9 ਖਿਲਾਫ ਕੇਸ ਦਰਜ

Case registered against 9 including 3 revenue patwaris

ਮੁਹਾਲੀ : ਜਾਗਰੂਕ ਲੋਕਾਂ ਦੀ ਬਦੌਲਤ ਅੱਜ ਪੰਜਾਬ ਵਿੱਚ ਰਿਸ਼ਵਤਖੋਰ ਦਿਨ ਪ੍ਰਤੀ ਪੁਲਿਸ ਅੜਿੱਕੇ ਚੜ੍ਹ ਰਹੇ ਹਨ।  ਭ੍ਰਿਸ਼ਟਾਚਾਰ ਖਿਲਾਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਸਖ਼ਤੀ ਪਹਿਲੇ ਦਿਨ ਤੋਂ ਸ਼ੁਰੂ ਹੋ ਗਈ ਸੀ। ਮੁੱਖ ਮੰਤਰੀ ਮਾਨ ਵੱਲੋਂ ਸਭ ਤੋਂ ਪਹਿਲਾਂ ਫੈਸਲਾ ਐਂਟੀ ਕੁਰਪਰਸ਼ਨ ਹੈਲਪਲਾਈਨ ਨੰਬਰ ਜਾਰੀ ਕਰਨ ਦਾ ਸੀ । ਜ਼ਮੀਨੀ ਪੱਧਰ ‘ਤੇ ਵਿਧਾਇਕਾਂ ਨੂੰ ਵੀ ਭ੍ਰਿ ਸ਼ਟਾਚਾਰ ਖਿਲਾਫ਼ ਪਾਰਖੂ ਨਜ਼ਰ ਰੱਖਣ ਦੀ ਹਿਦਾਇਤਾਂ ਦਿੱਤੀਆਂ ਗਈਆਂ ਸਨ।

ਇਸੇ  ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪਿੰਡ ਦਰਿਆ ਮਨਸੂਰ, ਜਿਲਾ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਦੇ ਨਿਕਾਸੀ ਤੇ ਮੁੜ ਵਸੇਬਾ ਵਿਭਾਗ ਦੀ ਮਾਲਕੀ ਵਾਲੀ ਜਮੀਨ ਕੁੱਝ ਪ੍ਰਾਈਵੇਟ ਵਿਅਕਤੀਆਂ ਦੇ ਕਬਜੇ ਹੇਠ ਹੋਣ ਬਾਰੇ ਫਰਜੀ ਕੇਸਾਂ ਦਾ ਹਵਾਲਾ ਦੇ ਕੇ ਉਸ ਜਮੀਨ ਦੀਆਂ ਗਿਰਦਾਵਰੀਆਂ ਬਦਲਣ ਦੇ ਦੋਸ਼ਾਂ ਤਹਿਤ ਕੁੱਲ 12 ਮੁਲਜ਼ਮਾਂ, ਜਿੰਨਾਂ ਵਿੱਚ ਮਾਲ ਵਿਭਾਗ ਦੇ ਤਿੰਨ ਪਟਵਾਰੀ ਅਤੇ 9 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ, ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।

ਇਨਾਂ ਮੁਲਜਮਾਂ ਵਿੱਚੋਂ ਵਿਜੀਲੈਂਸ ਨੇ ਤਿੰਨ ਪ੍ਰਾਈਵੇਟ ਵਿਅਕਤੀਆਂ ਬਰਿਜਨੇਵ ਸਿੰਘ, ਸੁਖਜੀਤ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਮਾਲ ਮਹਿਕਮੇ ਦੇ ਸੇਵਾ ਮੁਕਤ ਪਟਵਾਰੀ ਦਲਬੀਰ ਸਿੰਘ ਅਤੇ ਲਖਬੀਰ ਸਿੰਘ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤਕਰਤਾ ਸੁੱਖਾ ਸਿੰਘ ਵਾਸੀ ਕਮੀਰਪੁਰਾ ਜਿਲ੍ਹਾ ਅੰਮ੍ਰਿਤਸਰ ਨੇ ਸ਼ਿਕਾਇਤ ਕੀਤੀ ਸੀ ਅਤੇ ਪੜਤਾਲ ਉਪਰੰਤ ਦੋਸ਼ੀਆਨ ਬ੍ਰਿਜਨੇਵ ਸਿੰਘ, ਹਰਸ਼ੇਰ ਸਿੰਘ, ਰਮਨਦੀਪ ਕੌਰ ਪਤਨੀ ਹਰਸ਼ੇਰ ਸਿੰਘ, ਰਿੰਪਲਜੀਤ ਕੌਰ ਪਤਨੀ ਬ੍ਰਿਜਨੇਵ ਸਿੰਘ ਵਾਸੀਆਨ ਪਿੰਡ ਕੋਟਲੀ ਕੋਰੋਟਾਨਾ ਜਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਹੋਲੀ ਅਸਟੇਟ, ਅੰਮ੍ਰਿਤਸਰ, ਸੁਖਜੀਤ ਸਿੰਘ, ਉਸਦੇ ਪੁੱਤਰ ਪ੍ਰਭਦੀਪ ਸਿੰਘ ਤੇ ਰਵਦੀਪ ਸਿੰਘ ਵਾਸੀ ਪਿੰਡ ਜਗਦੇਵ ਖੁਰਦ ਜਿਲ੍ਹਾ ਅੰਮ੍ਰਿਤਸਰ, ਬਲਜੀਤ ਕੌਰ ਵਾਸੀ ਪਿੰਡ ਕੱਲੋਮਾਹਲ ਜਿਲ੍ਹਾ ਅੰਮ੍ਰਿਤਸਰ, ਸੁਖਦੇਵ ਸਿੰਘ ਵਾਸੀ ਪਿੰਡ ਕੱਲੋਮਾਹਲ ਜਿਲ੍ਹਾ ਅੰਮ੍ਰਿਤਸਰ ਅਤੇ ਇਹਨਾ ਨਾਲ ਸਾਜ-ਬਾਜ ਹੋ ਕੇ ਉਕਤ ਗਲਤ ਰਿਪੋਰਟਾਂ ਦਰਜ ਕਰਨ ਵਾਲੇ ਮਾਲ ਮਹਿਕਮੇ ਦੇ ਸੇਵਾਮੁਕਤ ਪਟਵਾਰੀ ਦਲਬੀਰ ਸਿੰਘ ਵਾਸੀ ਕਰਤਾਰ ਨਗਰ, ਛੇਹਰਟਾ, ਅੰਮ੍ਰਿਤਸਰ, ਰਣਜੀਤ ਸਿੰਘ ਪਟਵਾਰੀ ਵਾਸੀ ਮੁਹੱਲਾ ਗੋਪਾਲ ਨਗਰ ਜਿਲ੍ਹਾ ਅੰਮ੍ਰਿਤਸਰ ਅਤੇ ਲਖਬੀਰ ਸਿੰਘ ਪਟਵਾਰੀ ਵਾਸੀ ਪਿੰਡ ਬੱਲ ਲਬੇ ਦਰਿਆ ਜਿਲ੍ਹਾ ਅੰਮ੍ਰਿਤਸਰ ਦੇ ਖਿਲਾਫ ਮੁੱਕਦਮਾ ਨੰਬਰ 20, ਮਿਤੀ 19-10-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7  ਅਤੇ ਆਈ.ਪੀ.ਸੀ. ਦੀ ਧਾਰਾ 420, 465, 466, 468, 471, 120-ਬੀ  ਤਹਿਤ ਵਿਜੀਲੈਂਸ ਬਿਉਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।