The Khalas Tv Blog Punjab ਬਠਿੰਡਾ : ਅਣਪਛਾਤੇ ਵਾਹਨ ਨੇ ਕਾਰ ਨੂੰ ਮਾਰੀ ਟੱਕਰ, ਤਿੰਨ ਘਰਾਂ ਵਿੱਚ ਵਿਛੇ ਸੱਥਰ
Punjab

ਬਠਿੰਡਾ : ਅਣਪਛਾਤੇ ਵਾਹਨ ਨੇ ਕਾਰ ਨੂੰ ਮਾਰੀ ਟੱਕਰ, ਤਿੰਨ ਘਰਾਂ ਵਿੱਚ ਵਿਛੇ ਸੱਥਰ

Talwandi Sabo , Bathinda , Punjab news, Bathinda, accident news, ਸੜਕ ਹਾਦਸਾ, ਬਠਿੰਡਾ , ਪੰਜਾਬ ਨਿਊਜ਼, ਸੜਕ ਹਾਦਸਾ

ਬਠਿੰਡਾ : ਅਣਪਛਾਤੇ ਵਾਹਨ ਨੇ ਕਾਰ ਨੂੰ ਮਾਰੀ ਟੱਕਰ, ਤਿੰਨ ਘਰਾਂ ਵਿੱਚ ਵਿਛੇ ਸੱਥਰ

ਬਠਿੰਡਾ: ਪੰਜਾਬ ਵਿੱਚ ਰੋਜ਼ਾਨਾਂ ਸੜਕ ਹਾਦਸਿਆਂ ਕਾਰਨ ਜਾਨਾਂ ਜਾ ਰਹੀਆਂ ਹਨ। ਵੀਰਵਾਰ ਨੂੰ ਤਲਵੰਡੀ ਸਾਬੋ ਰੋਡ ‘ਤੇ ਹੋਏ ਇੱਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਅਣਪਛਾਤੇ ਵਾਹਨ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਜਿਸ ਕਾਰਨ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਗੰਭੀਰ ਜ਼ਖਮੀ ਹੋਣ ਕਾਰਨ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਹਾਦਸਾ ਵੀਰਵਾਰ ਸਵੇਰੇ ਕਰੀਬ 5 ਵਜੇ ਵਾਪਰਿਆ। ਕਿਸੇ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਝਾੜੀਆਂ ਵਿੱਚ ਜਾ ਵੱਜੀ। ਹਾਦਸੇ ਦਾ ਪਤਾ ਲੱਗਦਿਆਂ ਹੀ ਪਿੰਡ ਕੋਟਸ਼ਮੀਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ।

ਸਹਾਰਾ ਜਨਸੇਵਾ ਦੇ ਵਰਕਰ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟੋਰਲ ਵਿਖੇ ਮਦਦ ਲਈ ਫੋਨ ਆਇਆ ਤਾਂ ਉਹ ਐਂਬੂਲੈਂਸ਼ ਲੈ ਕੇ ਹਾਦਸੇ ਵਾਲੀ ਥਾਂ ਉੱਤੇ ਪੁਹੰਚੇ। ਉਨ੍ਹਾਂ ਨੇ ਦੇਖਿਆ ਕਿ ਹਾਦਸੇ ਵਾਲੀ ਜਗ੍ਹਾ ਉੱਤੇ ਇਕ ਕਾਰ ਪਲਟੀ ਪਈ ਸੀ ਅਤੇ ਉਸ ‘ਚ ਸਵਾਰ 3 ਲੋਕ ਗੰਭੀਰ ਜ਼ਖਮੀ ਸਨ। ਲੋਕਾਂ ਦੀ ਮਦਦ ਨਾਲ ਤਿੰਨਾਂ ਨੂੰ ਤੁਰੰਤ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਵਿੱਕੀ ਨੇ ਦੱਸਿਆ ਕਿ ਤਿੰਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ। ਉਸ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਾਹਨ ਵੱਲੋਂ ਕਾਰਨ ਟੱਕਰ ਮਾਰਨ ਨਾਲ ਇਹ ਹਾਦਸਾ ਵਾਪਰਿਆ। ਕਾਰ ਚਾਲਕ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਬਲਜਿੰਦਰ ਸਿੰਘ ਪੁੱਤਰ ਮਹਿਮਾ ਸਰਕਾਰੀ ਵਜੋਂ ਹੋਈ ਹੈ। ਬਾਕੀ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Exit mobile version