ਬਿਊਰੋ ਰਿਪੋਰਟ – ਲੁਧਿਆਣਾ (Ludhiana) ਵਿੱਚ ਗ੍ਰੀਨਲੈਂਡ ਸਕੂਲ (GreenLand School) ਦੀ ਬੱਸ ਪਲਟ ਗਈ ਹੈ। ਇਸ ਦੀ ਵਜ਼ਾ ਪੰਜਾਬ ਵਿੱਚ ਪੈ ਰਿਹਾ ਮੀਂਹ ਹੈ। ਇਹ ਬੱਸ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ ਤਾਂ ਅਚਾਨਕ ਕੱਚੀ ਸੜਕ ‘ਤੇ ਫਸ ਕੇ ਪਲਟ ਗਈ। ਇਹ ਹਾਦਸਾ ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿੱਲ ਦੇ ਪਿੱਛੇ ਹੋਇਆ ਹੈ। ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕੋਈ ਵੀ ਬੱਚਾ ਜ਼ਖ਼ਮੀ ਨਹੀਂ ਹੋਇਆ ਹੈ। ਜਾਣਕਾਰੀ ਮੁਤਾਬਕ ਬੱਸ ਵਿੱਚ 25 ਬੱਚੇ ਸਵਾਰ ਸਨ। ਬੱਚਿਆਂ ਦੇ ਮਾਪਿਆਂ ਵੱਲੋਂ ਬੱਸ ਡਰਾਇਵਰ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ ਡਰਾਇਵਰ ਨੇ ਸਕੂਲ ਤੋਂ ਥੋੜਾ ਸਮਾਂ ਪਹਿਲਾਂ ਹੀ ਪਾਣੀ ਭਰਨ ਲਈ ਟਰੈਫਿਕ ਜਾਮ ਹੋਣ ਕਾਰਨ ਬੱਸ ਨੂੰ ਕੱਚੀ ਸੜਕ ‘ਤੇ ਉਤਾਰ ਲਿਆ ਸੀ। ਜਿਵੇਂ ਹੀ ਡਰਾਇਵਰ ਨੇ ਬੱਸ ਕੱਚੀ ਸੜਕ ਵੱਲ ਮੋੜੀ ਤਾਂ ਬੱਸ ਚਿੱਕੜ ਵਿੱਚ ਫਸ ਗਈ।
ਬੱਸ ਦੇ ਪਲਟਣ ਨਾਲ ਹੀ ਬੱਸ ਵਿੱਚ ਸਵਾਰ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਨੇੜੇ ਦੇ ਲੋਕਾਂ ਨੇ ਪਹੁੰਚ ਕੇ ਬੱਚਿਆਂ ਨੂੰ ਬਾਹਰ ਕੱਢਿਆ। ਇਸ ਮੌਕੇ ਕਈ ਮਾਪਿਆਂ ਨੇ ਕਿਹਾ ਕਿ ਇਹ ਹਾਦਸਾ ਬੱਸ ਡਰਾਇਵਰ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਇਸ ਹਾਦਸੇ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਬੱਸ ਸਾਡੇ ਸਕੂਲ ਦੀ ਨਹੀਂ ਹੈ। ਇਸ ਬੱਸ ਨੂੰ ਬੱਚਿਆਂ ਦੇ ਮਾਪਿਆਂ ਨੇ ਖੁਦ ਲਗਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਡਰਾਇਵਰ ਨੂੰ ਸਕੂਲ ਵੱਲੋਂ ਨਹੀਂ ਰੱਖਿਆ ਗਿਆ ਹੈ। ਇਸ ਸਭ ਦੇ ਬਾਵਜੂਦ ਬੱਚਿਆਂ ਦਾ ਦੇਖਭਾਲ ਸਕੂਲ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ – ਭਾਰਤ ਵਿੱਚ ਹੁਣ ਕਿਸਾਨਾਂ ਨਾਲੋਂ ਵੀ ਵੱਧ ਖ਼ੁਦਕੁਸ਼ੀਆਂ ਕਰ ਰਹੇ ਹਨ ਵਿਦਿਆਰਥੀ! ਤਾਜ਼ਾ ਰਿਪੋਰਟ ’ਚ ਖ਼ੁਲਾਸਾ