International

ਉੱਤਰੀ ਪੇਰੂ ‘ਚ ਪਹਾੜੀ ਤੋਂ ਡਿੱਗੀ 60 ਯਾਤਰੀਆਂ ਨਾਲ ਭਰੀ ਬੱਸ, 24 ਲੋਕਾਂ ਨਾਲ ਹੋਇਆ ਇਹ ਕੁਝ

A bus full of 60 passengers fell from the northern Peru hill 24 people died

ਦੱਖਣੀ ਅਮਰੀਕਾ ਮਹਾਦੀਪ ‘ਚ ਸਥਿਤ ਪੇਰੂ (Peru) ਵਿਚ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ ਜਿੱਥੇ 60 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖੱਡ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ ‘ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਘਟਨਾ ਦੀ ਜਾਣਕਾਰੀ ਸਥਾਨਕ ਮੀਡੀਆ ਨੂੰ ਦਿੱਤੀ ਹੈ।

ਪੇਰੂ ਦੀ ਟਰਾਂਸਪੋਰਟ ਸੁਪਰਵਾਈਜ਼ਰੀ ਏਜੰਸੀ (ਸੂਤਰਨ) ਨੇ ਇੱਕ ਬਿਆਨ ਵਿੱਚ ਹਾਦਸੇ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਘਟਨਾ ‘ਚ ਕਿਸੇ ਦੀ ਮੌਤ ਜਾਂ ਜ਼ਖਮੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸੂਤਰਨ ਨੇ ਕਿਹਾ ਕਿ ਇਹ ਹਾਦਸਾ ਪੇਰੂ ਦੇ ਦੂਰ ਉੱਤਰ ਵਿੱਚ ਐਲ ਆਲਟੋ ਜ਼ਿਲ੍ਹੇ ਵਿੱਚ ਕਿਊ ਓਰੀਅਨਕਾ ਟੂਰਸ ਐਗੁਇਲਾ ਡੋਰਾਡਾ ਦੀ ਇੱਕ ਬੱਸ ਨਾਲ ਵਾਪਰਿਆ।

ਦੱਸ ਦਈਏ ਕਿ ਬੱਸ ਪੇਰੂ ਦੀ ਰਾਜਧਾਨੀ ਲੀਮਾ ਤੋਂ ਇਕਵਾਡੋਰ ਦੀ ਸਰਹੱਦ ਦੇ ਕੋਲ ਸਥਿਤ ਤੁਮਬੇਸ ਖੇਤਰ ਲਈ ਰਵਾਨਾ ਹੋਈ ਸੀ। ਉਦੋਂ ਇਹ ਹਾਦਸਾ ਵਾਪਰਿਆ। ਇਸ ਦੌਰਾਨ ਚਾਰੇ ਪਾਸੇ ਲਾਸ਼ਾਂ ਜ਼ਮੀਨ ‘ਤੇ ਖਿੱਲਰੀਆਂ ਪਈਆਂ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਦਾਖਲ ਕਰਵਾਇਆ।

ਫਿਲਹਾਲ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਪਰ ਪੇਰੂ ਦੇ ਸਰਕਾਰੀ ਵਕੀਲ ਦੇ ਦਫਤਰ ਦਾ ਕਹਿਣਾ ਹੈ ਕਿ ਲਾਪਰਵਾਹੀ ਨਾਲ ਡਰਾਈਵਿੰਗ ਅਤੇ ਤੇਜ਼ ਰਫਤਾਰ ਪੇਰੂ ‘ਚ ਸੜਕ ਹਾਦਸਿਆਂ ਦਾ ਮੁੱਖ ਕਾਰਨ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਦੁਰਘਟਨਾ ਵਾਲੇ ਸਥਾਨਾਂ ਤੱਕ ਪਹੁੰਚਣ ਵਿੱਚ ਮਦਦ ਅਕਸਰ ਹੌਲੀ ਹੁੰਦੀ ਹੈ ਅਤੇ ਜਦੋਂ ਅਜਿਹਾ ਹੁੰਦਾ ਹੈ, ਤਾਂ ਕੁਝ ਜ਼ਖਮੀਆਂ ਕੋਲ ਮਦਦ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ।

ਸੁਤਰਨ ਨੇ ਕਿਹਾ ਕਿ ਪੇਰੂ ਵਿੱਚ ਸੜਕ ਦੁਰਘਟਨਾਵਾਂ ਆਮ ਹਨ, ਬਹੁਤ ਸਾਰੇ ਡਰਾਈਵਰ ਸਹੀ ਸਿਖਲਾਈ ਤੋਂ ਬਿਨਾਂ ਸੜਕਾਂ ‘ਤੇ ਗਲਤ ਤਰੀਕੇ ਨਾਲ ਵਾਹਨ ਚਲਾਉਂਦੇ ਹਨ । ਇਸ ਤੋਂ ਪਹਿਲਾਂ ਸਾਲ 2021 ਵਿੱਚ, ਐਂਡੀਜ਼ ਪਹਾੜਾਂ ਵਿੱਚ ਇੱਕ ਹਾਈਵੇਅ ਤੋਂ ਇੱਕ ਬੱਸ ਡਿੱਗਣ ਕਾਰਨ 29 ਲੋਕਾਂ ਦੀ ਮੌਤ ਹੋ ਗਈ ਸੀ।