India

ਲਾੜੇ ਨੂੰ ਦਾਜ ‘ਚ ਮਿਲਿਆ ਬੁਲਡੋਜ਼ਰ, ਲੜਕੀ ਦੇ ਪਿਤਾ ਨੇ ਕਿਹਾ ਇਸ ਨਾਲ ਮਿਲੇਗਾ ਰੁਜ਼ਗਾਰ

A bulldozer was found in Daj, the girl's father said that it would provide employment

ਹਮੀਰਪੁਰ : ਯੂਪੀ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਦਾਜ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੜਕੀ ਦੇ ਪਿਤਾ ਨੇ ਆਪਣੇ ਹੋਣ ਵਾਲੇ ਜਵਾਈ ਨੂੰ ਦਾਜ ਵਿੱਚ ਬੁਲਡੋਜ਼ਰ ਹੀ ਦੇ ਦਿੱਤਾ। ਦਾਜ ਵਿੱਚ ਬੁਲਡੋਜ਼ਰ ਦੇਣ ਦਾ ਜ਼ਿਲ੍ਹੇ ਵਿੱਚ ਇਹ ਪਹਿਲਾ ਮਾਮਲਾ ਹੈ। ਇਹ ਵਿਆਹ ਜ਼ਿਲ੍ਹੇ ਵਿੱਚ ਕਾਫੀ ਸੁਰਖੀਆਂ ਬਟੋਰ ਰਿਹਾ ਹੈ।

ਅਸਲ ‘ਚ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਦਾਜ ‘ਚ ਕਾਰ ਦਿੱਤੀ ਹੁੰਦੀ ਤਾਂ ਉਹ ਘਰ ਵਿੱਚ ਹੀ ਖੜ੍ਹੀ ਰਹਿੰਦੀ ਪਰ ਜੇਕਰ ਨੌਕਰੀ ਨਹੀਂ ਮਿਲੀ ਤਾਂ ਬੁਲਡੋਜ਼ਰ ਨਾਲ ਉਨ੍ਹਾਂ ਨੂੰ ਰੋਜਗਾਰ ਮਿਲੇਗਾ। ਵੈਸੇ ਤਾਂ ਵਿਧਾਨ ਸਭਾ ਚੋਣਾਂ ‘ਚ ਯੂ.ਪੀ ਦੇ ਬੁਲਡੋਜ਼ਰ ਦੀ ਕਾਫੀ ਚਰਚਾ ਰਹੀ ਪਰ ਜ਼ਿਲ੍ਹੇ ਵਿੱਚ ਇੱਕ ਅਨੋਖਾ ਵਿਆਹ ਹੋਇਆ ਹੈ, ਜਿਸ ਵਿੱਚ ਲਾੜਾ ਬਣੇ ਯੋਗੀ ਨੂੰ ਦਾਜ ਵਿੱਚ ਬੁਲਡੋਜ਼ਰ ਦੇ ਦਿੱਤਾ ਹੈ।

ਦਾਜ ਲਈ ਲਾੜੇ ਨੂੰ ਦਿੱਤੇ ਬੁਲਡੋਜ਼ਰ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ, ਵਿਕਾਸ ਬਲਾਕ ਸੁਮੇਰਪੁਰ ਦੇ ਪਿੰਡ ਦੇਵਗਾਓਂ ਦੇ ਰਹਿਣ ਵਾਲੇ ਸੇਵਾਮੁਕਤ ਸਿਪਾਹੀ ਪਰਸ਼ੂਰਾਮ ਦੀ ਬੇਟੀ ਨੇਹਾ ਦੇ ਵਿਆਹ ‘ਤੇ ਉਸ ਦੇ ਪਿਤਾ ਨੇ ਆਪਣੇ ਫੌਜੀ ਜਵਾਈ ਨੂੰ ਲਗਜ਼ਰੀ ਕਾਰ ਦੀ ਬਜਾਏ ਬੁਲਡੋਜ਼ਰ ਦੇ ਦਿੱਤਾ।

ਪਰਸ਼ੂਰਾਮ ਦੀ ਬੇਟੀ ਨੇਹਾ ਦਾ ਵਿਆਹ 15 ਦਸੰਬਰ ਨੂੰ ਨੇਵੀ ‘ਚ ਨੌਕਰੀ ਕਰਦੇ ਸੋਨਖਰ ਨਿਵਾਸੀ ਯੋਗੇਂਦਰ ਉਰਫ ਯੋਗੀ ਪ੍ਰਜਾਪਤੀ ਨਾਲ ਹੋਇਆ ਸੀ। ਵਿਆਹ ਦੀ ਰਸਮ ਸੁਮੇਰਪੁਰ ਦੇ ਇੱਕ ਗੈਸਟ ਹਾਊਸ ਵਿੱਚ ਹੋਈ। ਇਸ ਵਿੱਚ ਸੇਵਾਮੁਕਤ ਸਿਪਾਹੀ ਨੇ ਦਾਜ ਵਿੱਚ ਧੀ ਨੂੰ ਲਗਜ਼ਰੀ ਕਾਰ ਨਹੀਂ ਸਗੋਂ ਬੁਲਡੋਜ਼ਰ ਦਿੱਤਾ ਸੀ।

16 ਦਸੰਬਰ ਨੂੰ ਜਦੋਂ ਬੇਟੀ ਬੁਲਡੋਜ਼ਰ ਨਾਲ ਰਵਾਨਾ ਹੋਈ ਤਾਂ ਲੋਕ ਦੇਖਦੇ ਹੀ ਰਹਿ ਗਏ। ਪਰਸ਼ੂਰਾਮ ਪ੍ਰਜਾਪਤੀ ਦਾ ਕਹਿਣਾ ਹੈ ਕਿ ਬੇਟੀ ਇਸ ਸਮੇਂ ਯੂ.ਪੀ.ਐੱਸ.ਸੀ. ਦੀ ਤਿਆਰੀ ਕਰ ਰਹੀ ਹੈ, ਜੇਕਰ ਉਸ ਨੂੰ ਨੌਕਰੀ ਨਹੀਂ ਮਿਲੀ ਤਾਂ ਉਹ ਰੁਜ਼ਗਾਰ ਹਾਸਲ ਕਰ ਸਕੇਗੀ। ਇਸ ਦੇ ਨਾਲ ਹੀ ਯੋਗੀ ਨੂੰ ਮਿਲੇ ਬੁਲਡੋਜ਼ਰ ਦੀ ਚਰਚਾ ਲੋਕਾਂ ਦੀ ਜ਼ੁਬਾਨ ‘ਤੇ ਹੈ।