India

ਬੰਬ ਨੂੰ ਗੇਂਦ ਸਮਝ ਕੇ ਖੇਡਦੇ ਰਹੇ ਬੱਚੇ, ਫਿਰ ਵਾਪਰਿਆ ਇਹ ਭਾਣਾ…

A bomb was placed in the house of TMC leader Abu Hussain

‘ਦ ਖ਼ਾਲਸ ਬਿਊਰੋ : ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲੇ ਦੇ ਮਿਨਾਖਾ ‘ਚ ਬੰਬ ਫਟਣ ਨਾਲ ਇੱਕ ਬੱਚੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਟੀਐੱਮਸੀ ਨੇਤਾ ਅਬੂ ਹੁਸੈਨ ਗੇਨ ਦੇ ਘਰ ‘ਚ ਰੱਖੇ ਬੰਬ ਨੂੰ ਕੁਝ ਬੱਚੇ ਗੇਂਦ ਸਮਝ ਕੇ ਖੇਡਣਾ ਸ਼ੁਰੂ ਕਰ ਦਿੰਦੇ ਹਨ। ਖੇਡਦੇ ਸਮੇਂ ਜਦੋਂ ਇਹ ਬੰਬ ਫਟਿਆ ਤਾਂ ਇਕ ਬੱਚੇ ਦੀ ਮੌਤ ਹੋ ਗਈ ਅਤੇ ਕੁਝ ਬੱਚੇ ਜ਼ਖਮੀ ਹੋ ਗਏ। ਪੁਲਸ ਨੇ ਅਬੂ ਹੁਸੈਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਚੱਪਲੀ ਪਿੰਡ ਦੀ ਹੈ। ਪੁਲਿਸ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, ‘ਬੁੱਧਵਾਰ ਸ਼ਾਮ ਕਰੀਬ 6 ਵਜੇ ਤ੍ਰਿਣਮੂਲ ਨੇਤਾ ਅਬੁਲ ਹੁਸੈਨ ਗੇਨ ਦੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਆਏ। ਉਸ ਦੀ 8 ਸਾਲਾ ਭਤੀਜੀ ਝੁਮਾ ਖਾਤੂਨ, ਜੋ ਕਿ ਦੂਜੀ ਜਮਾਤ ਦੀ ਵਿਦਿਆਰਥਣ ਹੈ, ਬਿਚੁਲੀ (ਅਬੁਲ ਹੁਸੈਨ ਦਾ ਪਾਲਤੂ ਗਧਾ) ਦੇ ਸਿਰ ‘ਤੇ ਲੱਗੀ ਗੇਂਦ ਨਾਲ ਖੇਡ ਰਹੀ ਸੀ, ਉਦੋਂ ਹੀ ਇਹ ਬੰਬ ਫਟ ਗਿਆ ਤੇ ਨਾਬਾਲਗ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮੀਨਾਖਾ ਥਾਣੇ ਦੇ ਅਧਿਕਾਰੀ ਸਿਧਾਰਥ ਮੰਡਲ ਭਾਰੀ ਪੁਲਿਸ ਬਲ ਨਾਲ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਬਰਾਮਦ ਕਰਕੇ ਮੀਨਾਖਾ ਥਾਣੇ ਲੈ ਗਏ। ਫਿਰ ਲਾਸ਼ ਨੂੰ ਪੇਂਡੂ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ। ਇਹ ਸਵਾਲ ਉੱਠ ਰਹੇ ਹਨ ਕਿ ਤ੍ਰਿਣਮੂਲ ਕਾਂਗਰਸ ਦੇ ਨੇਤਾ ਨੇ ਖੋਤੇ ਉੱਤੇ ਬੰਬ ਕਿਉਂ ਰੱਖਿਆ ,? ਜਾਂ ਇਸ ਪਿੱਛੇ ਕੋਈ ਸਿਆਸੀ ਸਾਜ਼ਿਸ਼ ਹੈ? ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਕੀ ਤ੍ਰਿਣਮੂਲ ਕਾਂਗਰਸ ਨੇਤਾ ਨੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਲਾਕੇ ਵਿੱਚ ਆਪਣਾ ਦਬਦਬਾ ਕਾਇਮ ਕਰਨ ਲਈ ਬੰਬ ਲਗਾਏ ਸਨ।

ਪੁਲਿਸ ਨੇ ਤ੍ਰਿਣਮੂਲ ਨੇਤਾ ਅਬੁਲ ਹੁਸੈਨ ਗਯਨ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪਿੰਡ ਵਿੱਚ ਤਣਾਅ ਦੇ ਮੱਦੇਨਜ਼ਰ ਮੌਕੇ ’ਤੇ ਪੁਲਿਸ ਨਾਕਾਬੰਦੀ ਕਰ ਦਿੱਤੀ ਗਈ ਹੈ। ਤ੍ਰਿਣਮੂਲ ਆਗੂ ਦੇ ਘਰ ਬੰਬ ਧਮਾਕੇ ਦੀ ਘਟਨਾ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਫੈਲ ਗਈ ਹੈ।