ਕੈਮੀਕਲ ਬਣਾਉਣ ਵਾਲੀ ਕੰਪਨੀ ਮੌਨਸੈਂਟੋ ਨੂੰ ਉਨ੍ਹਾਂ ਲੋਕਾਂ ਨੂੰ 850 ਮਿਲੀਅਨ ਡਾਲਰ (ਕਰੀਬ ਸੱਤ ਹਜ਼ਾਰ ਕਰੋੜ ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ ਜੋ ਸਕੂਲ ਵਿੱਚ ਲਾਈਟ ਫਿਟਿੰਗ ਤੋਂ ਕੈਮੀਕਲ ਲੀਕ ਹੋਣ ਕਾਰਨ ਪ੍ਰਭਾਵਿਤ ਹੋਏ ਸਨ।
ਵਾਸ਼ਿੰਗਟਨ ਵਿੱਚ ਸਕਾਈ ਵੈਲੀ ਐਜੂਕੇਸ਼ਨ ਸੈਂਟਰ ਵਿੱਚ ਸੱਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਕਿਹਾ ਕਿ ਕੰਪਨੀ ਦੇ ਪੋਲੀਕਲੋਰੀਨੇਟਿਡ ਬਾਈਫਿਨਾਇਲ – ਜਾਂ ਪੀਸੀਬੀ ਰਸਾਇਣਾਂ – ਦੇ ਸੰਪਰਕ ਵਿੱਚ ਨਿਊਰੋਲੋਜੀਕਲ ਅਤੇ ਐਂਡੋਕਰੀਨ ਵਿਕਾਰ ਪੈਦਾ ਹੋਏ ਹਨ।
ਮੌਨਸੈਂਟੋ ਦੀ ਮਲਕੀਅਤ ਜਰਮਨ ਕੰਪਨੀ ਬੇਅਰ ਦੀ ਹੈ।ਕੰਪਨੀ ਦਾ ਕਹਿਣਾ ਹੈ ਕਿ ਉਹ ਸਿਆਟਲ ਜਿਊਰੀ ਦੇ ਇਸ ਫੈਸਲੇ ਖਿਲਾਫ ਅਪੀਲ ਕਰੇਗੀ। ਮੌਨਸੈਂਟੋ ਦੇ ਇੱਕ ਬਿਆਨ ਨੇ ਜੁਰਮਾਨੇ ਨੂੰ “ਸੰਵਿਧਾਨਕ ਤੌਰ ‘ਤੇ ਬਹੁਤ ਜ਼ਿਆਦਾ” ਕਿਹਾ ਅਤੇ ਕਿਹਾ ਕਿ ਕੰਪਨੀ ਇਸ ਫੈਸਲੇ ਦੇ ਅਪੀਲ ਕੀਤੀ ਜਾਵੇਗੀ।
ਪੀਸੀਬੀ ਰਸਾਇਣਾਂ ਦੀ ਵਰਤੋਂ ਬਿਜਲੀ ਦੇ ਉਪਕਰਨਾਂ ਨੂੰ ਇੰਸੂਲੇਟ ਕਰਨ ਲਈ ਵਿਆਪਕ ਤੌਰ ‘ਤੇ ਕੀਤੀ ਜਾਂਦੀ ਸੀ ਅਤੇ ਇਹ ਹੋਰ ਉਤਪਾਦਾਂ ਜਿਵੇਂ ਕਿ ਕਾਰਬਨ ਕਾਪੀ ਪੇਪਰ, ਕੌਕਿੰਗ, ਫਲੋਰ ਫਿਨਿਸ਼ ਅਤੇ ਪੇਂਟ ਵਿੱਚ ਪਾਏ ਜਾਂਦੇ ਹਨ। ਅਮਰੀਕੀ ਸਰਕਾਰ ਨੇ 1979 ਵਿੱਚ ਇਸ ਰਸਾਇਣ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ ਕਿਉਂਕਿ ਇਹ ਜਾਣਿਆ ਗਿਆ ਸੀ ਕਿ ਇਹ ਕੈਂਸਰ ਦਾ ਕਾਰਨ ਬਣ ਸਕਦਾ ਹੈ।