The Khalas Tv Blog Punjab ਖਿਡਾਰੀ ਤੋਂ ਨੌਕਰੀ ਲਈ 2 ਕਰੋੜ ਰਿਸ਼ਵਤ ਮੰਗਣ ਦੇ ਮਾਮਲਾ ‘ਚ ਵੱਡਾ ਖੁਲਾਸਾ, ਵਿਜੀਲੈਂਸ ਕੋਲ ਨਹੀਂ ਪਹੁੰਚੀ ਕੋਈ ਸ਼ਿਕਾਇਤ, ਨਾ ਕੋਈ FIR
Punjab

ਖਿਡਾਰੀ ਤੋਂ ਨੌਕਰੀ ਲਈ 2 ਕਰੋੜ ਰਿਸ਼ਵਤ ਮੰਗਣ ਦੇ ਮਾਮਲਾ ‘ਚ ਵੱਡਾ ਖੁਲਾਸਾ, ਵਿਜੀਲੈਂਸ ਕੋਲ ਨਹੀਂ ਪਹੁੰਚੀ ਕੋਈ ਸ਼ਿਕਾਇਤ, ਨਾ ਕੋਈ FIR

A big revelation in the case of former Chief Minister Channi demanding 2 crore bribe from a sportsperson for a job

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਰਿਸ਼ਤੇਦਾਰ ਰਾਹੀਂ ਕ੍ਰਿਕਟਰ ਤੋਂ ਸਰਕਾਰੀ ਨੌਕਰੀ ਦੇ ਬਦਲੇ 2 ਕਰੋੜ ਰੁਪਏ ਮੰਗਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਆਰਟੀਆਈ ਤੋਂ ਲਈ ਗਈ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ਤੋਂ ਪਤਾ ਲੱਗਾ ਕਿ 2 ਕਰੋੜ ਖਿਡਾਰੀਆਂ ਤੋਂ ਰਿਸ਼ਵਤ ਲੈਣ ਦਾ ਅਜਿਹਾ ਕੋਈ ਮਾਮਲਾ ਵਿਜੀਲੈਂਸ ਤੱਕ ਨਹੀਂ ਪਹੁੰਚਿਆ ਹੈ।

ਨਾ ਹੀ ਕਦੇ ਕਿਸੇ ਨੇ ਵਿਜੀਲੈਂਸ ਨੂੰ ਕੋਈ ਸ਼ਿਕਾਇਤ ਦਿੱਤੀ ਹੈ। ਆਰਟੀਆਈ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਅਜਿਹੇ ਮਾਮਲੇ ਵਿੱਚ ਕਦੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਸੀ। ਜੇਕਰ ਵਿਜੀਲੈਂਸ ਕੋਲ ਕੋਈ ਸ਼ਿਕਾਇਤ ਹੁੰਦੀ ਤਾਂ ਹੁਣ ਤੱਕ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੁੰਦੀ। ਚੰਨੀ ‘ਤੇ ਬਿਨਾਂ ਕਿਸੇ ਸ਼ਿਕਾਇਤ ਜਾਂ ਜਾਂਚ ਦੇ ਦੋਸ਼ ਲਾਏ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਜੀ ਵੱਲੋਂ ਇੱਕ ਖਿਡਾਰੀ ਨੂੰ ਬੁਲਾ ਕੇ ਡਰਾਮਾ ਕੀਤਾ ਗਿਆ ਸੀ ਕਿ ਇਸਤੋਂ ਚੰਨੀ ਹੁਰਾਂ 2 ਕਰੋੜ ਮੰਗੇ। RTI ਚ ਪਤਾ ਲੱਗਿਆ ਹੈ ਕਿ ਨਾਂ ਕੋਈ ਇਹੋ ਜਿਹਾ ਮਸਲਾ ਵਿਜੀਲੈਂਸ ਕੋਲ ਪੁੱਜਾ ਤੇ ਨਾਂ ਹੀ ਸ਼ਿਕਾਇਤ ਹੋਈ ਹੈ।

ਪੰਜਾਬੀਉ ਤੁਹਾਨੂੰ ਹਰ ਰੋਜ ਡਰਾਮਾ ਕਰਕੇ ਦਿਖਾਇਆ ਜਾਂਦਾ ਹੈ, ਜਿਸਦਾ ਮਕਸਦ ਤੁਹਾਡੇ ਅੱਖੀ ਘੱਟਾ ਪਾਉਣਾ ਹੁੰਦਾ ਹੈ। ਉਹ ਮਸਲਾ ਸਾਫ ਦਿਖ ਰਿਹਾ ਸੀ ਕਿ ਝੂਠਾ ਹੈ ਤੇ ਖਿਡਾਰੀ ਦੀ ਵੀ ਇਸ ਨੌਕਰੀ ਲਈ ਯੋਗਤਾ ਪੂਰੀ ਨਹੀਂ ਸੀ। ਮਸਲਿਆਂ ਨੂੰ ਯਾਦ ਰੱਖਣਾ ਸਿੱਖੋ ਤੇ ਸਵਾਲ ਕਰਨਾ ਸਿੱਖੋ।  ਪੁੱਛੋ ਭਗਵੰਤ ਮਾਨ ਨੂੰ ਕਿ ਕਦੋਂ ਚੰਨੀ ਨੂੰ ਇਸ ਮਸਲੇ ਚ ਅੰਦਰ ਦੇਣਾ ‘ਤੇ ਕਦੋਂ ਖਿਡਾਰੀ ਨੂੰ DSP ਲਾਉਣਾ।

 ਇਹ ਸੀ ਸਾਰਾ ਮਾਮਲਾ 

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਵੱਡਾ ਇਲਜ਼ਾਮ ਲਗਾਇਆ ਸੀ ਕਿ CM ਮਾਨ ਨੇ ਕਿਹਾ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਜਣੇ ਦੇ ਜ਼ਰੀਏ ਖਿਡਾਰੀ ਕੋਲੋ ਨੌਕਰੀ ਦੇ ਲਈ ਦੋ ਕਰੋੜ ਦੀ ਰਿਸ਼ਵਤ ਮੰਗੀ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਪਿਛਲੇ ਦਿਨੀਂ ਉਹ ਧਰਮਸ਼ਾਲਾ IPL ਦਾ ਮੈਚ ਵੇਖਣ ਗਏ ਸੀ, ਉੱਥੇ ਉਨ੍ਹਾਂ ਨੂੰ ਇੱਕ ਪੰਜਾਬ ਦਾ ਕ੍ਰਿਕਟ ਖਿਡਾਰੀ ਮਿਲਿਆ, ਜਿਸ ਨੇ ਦੱਸਿਆ ਕਿ ਉਸ ਨੇ ਇਮਤਿਹਾਨ ਪਾਸ ਕੀਤਾ ਸੀ ਅਤੇ ਉਸ ਨੂੰ ਸਪੋਰਟਸ ਕੋਟੇ ਦੇ ਜ਼ਰੀਏ ਨੌਕਰੀ ਮਿਲ ਸਕਦੀ ਸੀ। ਪਹਿਲਾਂ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗਏ ਤਾਂ ਉਨ੍ਹਾਂ ਨੂੰ ਕੁਰਸੀ ਤੋਂ ਹਟਾ ਦਿੱਤਾ ਤਾਂ ਉਹ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਗਏ ਤਾਂ ਉਨ੍ਹਾਂ ਨੇ ਆਪਣੇ ਭਾਜਣੇ ਕੋਲ ਭੇਜ ਦਿੱਤਾ। ਖਿਡਾਰੀ ਨੇ ਦੱਸਿਆ ਕਿ ਭਾਣਜੇ ਨੇ ਉਨ੍ਹਾਂ ਨੂੰ ਦੋ ਦਾ ਇਸ਼ਾਰਾ ਕੀਤਾ ਅਤੇ ਕਿਹਾ ਕਿ ਕੰਮ ਹੋ ਜਾਵੇਗਾ।

ਜਦੋਂ ਉਹ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਕੋਲ 2 ਲੱਖ ਲੈਕੇ ਗਏ ਤਾਂ ਉਸ ਨੇ ਗਾਲਾਂ ਕੱਢ ਦੇ ਹੋਏ ਕਿਹਾ ਕਿ ਤੁਹਾਨੂੰ 2 ਦਾ ਮਤਲਬ ਨਹੀਂ ਸਮਝ ਆਉਂਦਾ ਹੈ। 2 ਮਤਲਬ 2 ਕਰੋੜ ਰੁਪਏ। ਖਿਡਾਰੀ ਨੇ ਇਹ ਸਾਰੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਰਮਸ਼ਾਲਾ ਵਿੱਚ ਮੈਚ ਦੌਰਾਨ ਦੱਸੀ ਅਤੇ ਮਦਦ ਮੰਗੀ।

ਚੰਨੀ ਦਾ ਪਲਟਵਾਰ

ਇਸਦੇ ਜਵਾਬ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ । ਉਨ੍ਹਾਂ ਕਿਹਾ ਸੀ ਕਿ ਮੇਰੇ ਕੋਲ ਕਈ ਖਿਡਾਰੀ ਆਂਦੇ ਸਨ, ਮੈਂ ਕਦੇ ਵੀ ਆਪਣੇ ਭਾਣਜੇ ਕੋਲ ਕਿਸੇ ਨੂੰ ਨਹੀਂ ਭੇਜਿਆ ਹੈ। ਮੇਰੇ ਖਿਲਾਫ਼ ਮੁੱਖ ਮੰਤਰੀ ਮਾਨ ਗਲਤ ਪ੍ਰਚਾਰ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਸੀਐੱਮ ਮਾਨ ਮੈਨੂੰ ਜੇਲ੍ਹ ਭੇਜਣਾ ਚਾਹੁੰਦੇ ਹਨ, ਇਸ ਲਈ ਅਜਿਹੇ ਇਲਜ਼ਾਮ ਲੱਗਾ ਰਹੇ ਹਨ, ਜਿਸ ਦਾ ਕੋਈ ਵੀ ਸਿਰ ਪੈਰ ਨਹੀਂ ਹੈ ।

ਚੰਨੀ ਨੇ ਕਿਹਾ  ਸੀ ਕਿ ਖਿਡਾਰੀ ਜੱਸਇੰਦਰ ਸਿੰਘ ਦੇ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਬਦਨਾਮ ਕਰਨ ਸਾਜਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਜੱਸਇੰਦਰ ਸਿੰਘ ਨੂੰ ਕਿਸੇ ਵੀ ਸੂਰਤ ਵਿੱਚ ਸਪੋਰਟ ਕੋਟੋ ਤੋਂ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਸੀ,ਕਿਉਂਕਿ ਹਾਈਕੋਰਟ ਪਹਿਲਾਂ ਹੀ ਉਸ ਦੇ ਖਿਲਾਫ ਫੈਸਲੇ ਦੇ ਚੁੱਕਿਆ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਬਦਨਾਮ ਕਰਨ ਦੇ ਲਈ ਜੱਸਇੰਦਰ ਸਿੰਘ ਨੂੰ ਨੌਕਰੀ ਦਾ ਲਾਲਚ ਦਿੱਤਾ ਹੈ ਅਤੇ ਝੂਠੇ ਇਲਜ਼ਾਮ ਲਗਾਏ ਹਨ

 

Exit mobile version