‘ਦ ਖ਼ਾਲਸ ਬਿਊਰੋ : ਅਮਰੀਕਾ ਦੇ ਗੁਆਂਢੀ ਦੇਸ਼ ਮੈਕਸੀਕੋ( Mexico) ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਮੈਕਸਿਕੋ ਸ਼ਹਿਰ ਵਿਚ ਬੰਦੂਕਧਾਰੀਆਂ ਵੱਲੋਂ ਗੋਲੀਆਂ ਚਲਾਈਆਂ ਜਿਸ ਵਿਚ ਮੇਅਰ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਦੱਖਣੀ ਪੱਛਮੀ ਮੈਕਸਿਕੋ ਵਿਚ ਵਾਪਰੀ। ਗੁਅਰੇਰੋ ਸ਼ਹਿਰ ਵਿਚ ਗੋਲੀਬਾਰੀ ਵਿਚ ਮਰਨ ਵਾਲਿਆਂ ਵਿਚ 12 ਸਾਲਾ ਬੱਚਾ ਵੀ ਸ਼ਾਮਲ ਹੈ। ਸੂਬੇ ਦੇ ਗਵਰਨਰ ਇਵੈਲਿਨ ਸੈਲਗਾਡੋ ਪੀਨੇਡਾ ਨੇ ਸੈਨ ਮਿਗੁਅਲ ਟੋਟੋਲਾਪਨ ਦੇ ਮੇਅਰ ਕੋਨਰਾਡੋ ਮੈਨਡੋਜ਼ਾ ਅਲਮੇੜਾ ਦੀ ਮੌਤ ’ਤੇ ਅਫਸੋਸ ਪ੍ਰਗਟ ਕੀਤਾ ਹੈ। ਇਹ ਗੋਲੀਬਾਰੀ ਸੰਗਠਿਤ ਅਪਰਾਧ ਦਾ ਹਿੱਸਾ ਮੰਨੀ ਜਾ ਰਹੀ ਹੈ।
ਬੰਦੂਕਧਾਰੀਆਂ ਨੇ ਦੱਖਣ-ਪੱਛਮੀ ਮੈਕਸੀਕੋ ਦੇ ਸੈਨ ਮਿਗੁਏਲ ਟੋਟੋਲਾਪਨ ਵਿੱਚ ਸਿਟੀ ਹਾਲ ਅਤੇ ਇੱਕ ਨੇੜਲੇ ਘਰ ‘ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 18 ਲੋਕ ਮਾਰੇ ਗਏ ਅਤੇ ਤਿੰਨ ਜ਼ਖਮੀ ਹੋ ਗਏ। ਘਟਨਾ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਸਿਟੀ ਹਾਲ ਦੀਆਂ ਕੰਧਾਂ ‘ਤੇ ਸੈਂਕੜੇ ਗੋਲੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਹਾਲ ਦੀਆਂ ਖਿੜਕੀਆਂ ਵੀ ਟੁੱਟੀਆਂ ਹੋਈਆਂ ਹਨ।
Attack in Mexico leaves at least 18 dead, reports AFP citing authorities
— ANI (@ANI) October 6, 2022
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਫੁਟੇਜ ‘ਚ ਇਕ-ਦੂਜੇ ਦੇ ਕੋਲ ਪਈਆਂ ਘੱਟੋ-ਘੱਟ 10 ਲੋਕਾਂ ਦੀਆਂ ਲਾਸ਼ਾਂ ਦੇ ਨਾਲ ਖੂਨੀ ਦ੍ਰਿਸ਼ ਦਿਖਾਇਆ ਗਿਆ। ਕਈ ਮੀਡੀਆ ਰਿਪੋਰਟਾਂ ਨੇ ਮਰਨ ਵਾਲਿਆਂ ਦੀ ਗਿਣਤੀ 18 ਤੋਂ ਵੱਧ ਦੱਸੀ ਹੈ, ਪਰ ਰਾਜ ਦੇ ਅਟਾਰਨੀ ਜਨਰਲ ਦੇ ਦਫਤਰ ਨੇ ਕਿਹਾ ਕਿ 18 ਲੋਕ ਘਟਨਾ ਸਥਾਨ ‘ਤੇ ਮ੍ਰਿਤਕ ਪਾਏ ਗਏ ਸਨ। ਮਰਨ ਵਾਲਿਆਂ ਵਿੱਚ ਮੇਅਰ ਕੋਨਰਾਡੋ ਮੇਂਡੋਜ਼ਾ, ਉਸਦੇ ਪਿਤਾ ਅਤੇ ਸਾਬਕਾ ਮੇਅਰ ਜੁਆਨ ਮੇਂਡੋਜ਼ਾ ਅਤੇ ਸ਼ਹਿਰ ਦੇ ਹੋਰ ਪੁਲਿਸ ਅਧਿਕਾਰੀ ਸ਼ਾਮਲ ਸਨ।
ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਕ ਵੀਰਵਾਰ ਸਵੇਰੇ ਮੈਕਸੀਕਨ ਸਿਟੀ ਹਾਲ ਵਿੱਚ ਇੱਕ ਸਮਾਗਮ ਦਾ ਆਯੋਜਨ ਹੋ ਰਿਹਾ ਸੀ। ਇਸ ਸਮਾਗਮ ਵਿੱਚ ਅਚਾਨਕ ਇੱਕ ਅਣਪਛਾਤੇ ਵਿਅਕਤੀ ਨੇ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮਰਨ ਵਾਲਿਆਂ ਵਿੱਚ ਉਥੋਂ ਦੇ ਮੇਅਰ ਤੋਂ ਇਲਾਵਾ ਉਨ੍ਹਾਂ ਦੇ ਪਿਤਾ, ਸਾਬਕਾ ਮੇਅਰ ਅਤੇ ਮਿਊਂਸੀਪਲ ਪੁਲਿਸ ਦੇ ਕਈ ਅਧਿਕਾਰੀ ਸ਼ਾਮਿਲ ਹਨ । ਇਸ ਦੇ ਨਾਲ ਹੀ ਸਮੂਹਿਕ ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਅਪਰਾਧਿਕ ਸਮੂਹ ਲੋਸ ਟੇਕਲੇਰੋਸ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇੱਕ ਵੀਡੀਓ ਵਿੱਚ ਬੁੱਧਵਾਰ ਦੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਹਾਲਾਂਕਿ ਸਥਾਨਕ ਅਧਿਕਾਰੀਆਂ ਤੋਂ ਤੁਰੰਤ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ। ਪੀਆਰਡੀ ਸਿਆਸੀ ਪਾਰਟੀ, ਜਿਸ ਨਾਲ ਕੋਨਰਾਡੋ ਮੇਂਡੋਜ਼ਾ ਜੁੜਿਆ ਹੋਇਆ ਸੀ, ਨੇ ਹਮਲੇ ਤੋਂ ਤੁਰੰਤ ਬਾਅਦ ਇੱਕ ਬਿਆਨ ਵਿੱਚ ਮੇਅਰ ਦੀ ਮੌਤ ਦੀ ਪੁਸ਼ਟੀ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਹਮਲੇ ਦੀ ਨਿੰਦਾ ਕਰਦੀ ਹੈ, ਨਿਆਂ ਅਤੇ ਸਜ਼ਾ ਦੀ ਮੰਗ ਕਰਦੀ ਹੈ।
ਮੁਲਜ਼ਮਾਂ ਫਰਾਰ
ਹਮਲੇ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਪਰ ਬੰਦੂਕਧਾਰੀ ਭੱਜਣ ਵਿੱਚ ਕਾਮਯਾਬ ਹੋ ਗਏ। ਹੁਣ ਸ਼ਹਿਰ ਦੇ ਚਾਰੇ ਪਾਸੇ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਾਲਾਂਕਿ ਅਜੇ ਤੱਕ ਇੱਕ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਫਿਲਹਾਲ ਮਿਲੇ ਇਨਪੁਟਸ ਦੇ ਆਧਾਰ ‘ਤੇ ਪੁਲਿਸ ਇਸ ਨੂੰ ਸੋਚੀ ਸਮਝੀ ਸਾਜ਼ਿਸ਼ ਮੰਨ ਰਹੀ ਹੈ।