India

5 ਸਾਲਾ ਮਾਸੂਮ ਬੱਚੀ ‘ਤੇ ਕੁੱਤਿਆਂ ਨੇ ਕੀਤਾ ਹਮਲਾ, ਇਲਾਜ ਦੌਰਾਨ ਹੋਈ ਮੌਤ

A 5-year-old innocent girl was attacked by dogs

ਮੱਧ ਪ੍ਰਦੇਸ਼ ਤੋ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਪੰਜ ਸਾਲ ਦੀ ਮਾਸੂਮ ਬੱਚੀ ‘ਤੇ ਕੁੱਤਿਆਂ ਨੇ ਜਾਨਲੇਵਾ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਮੁਤਾਬਿਕ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲੇ ਦੇ ਬੈਦੀਆ ‘ਚ ਸ਼ੁੱਕਰਵਾਰ ਨੂੰ ਕੁੱਤਿਆਂ ਨੇ ਪੰਜ ਸਾਲ ਦੀ ਬੱਚੀ ‘ਤੇ ਹਮਲਾ ਕਰ ਕੇ ਜਾਨਲੇਵਾ ਹਮਲਾ ਕਰ ਦਿੱਤਾ।

ਗੰਭੀਰ ਜ਼ਖਮੀ ਮਾਸੂਮ ਦੀ ਜ਼ਿਲਾ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਸੂਮ ਕਰਿਆਨੇ ਦੀ ਦੁਕਾਨ ’ਤੇ ਜਾਣ ਲਈ ਘਰੋਂ ਨਿਕਲੀ ਸੀ। ਇਸ ਦੌਰਾਨ ਕੁੱਤਿਆਂ ਨੇ ਅਚਾਨਕ ਉਸ ‘ਤੇ ਹਮਲਾ ਕਰ ਦਿੱਤਾ ਅਤੇ ਮਾਸੂਮ ਦਾ ਗਲਾ ਫੜ੍ਹ ਲਿਆ। ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਮਾਸੂਮ ਬੱਚੀ ਨੂੰ ਕੁੱਤਿਆਂ ਦੀ ਪਕੜ ਤੋਂ ਛੁਡਵਾਇਆ।

ਇਸ ਤੋਂ ਬਾਅਦ ਲਹੂ-ਲੁਹਾਣ ਹਾਲਤ ‘ਚ ਬੱਚੀ ਨੂੰ ਨਜ਼ਦੀਕੀ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਇਲਾਜ ਦੌਰਾਨ ਦਾਖਲ ਮਾਸੂਮ ਬੱਚੀ ਦੀ ਮੌਤ ਹੋ ਗਈ। ਕੁੱਤਿਆਂ ਦੇ ਹਮਲੇ ‘ਚ ਬੱਚੇ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਛਾਇਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਧੀ ਦਰਜਨ ਦੇ ਕਰੀਬ ਆਵਾਰਾ ਕੁੱਤਿਆਂ ਨੇ ਝੁੰਡ ‘ਚ ਬੱਚੀ ‘ਤੇ ਅਚਾਨਕ ਹਮਲਾ ਕਰ ਦਿੱਤਾ।
ਲੜਕੀ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈਣ ਗਈ ਸੀ

ਜਾਣਕਾਰੀ ਮੁਤਾਬਕ ਮਾਸੂਮ ਘਰ ਤੋਂ ਇਕੱਲੀ ਹੀ ਨਿਕਲੀ ਸੀ। ਖੌਫਨਾਕ ਕੁੱਤਿਆਂ ਦੇ ਹਮਲੇ ‘ਚ ਮਾਸੂਮ ਦੇ ਗਲੇ ‘ਚ ਕੁੱਤੇ ਦੇ ਦੰਦ ਫਸ ਗਏ। ਦਰਅਸਲ, ਖਰਗੋਨ ਜ਼ਿਲ੍ਹੇ ਦੇ ਮੋਗਰਗਾਓਂ ਨਿਵਾਸੀ ਮਜ਼ਦੂਰ ਪਿਤਾ ਅਤੇ ਪਰਿਵਾਰਕ ਮੈਂਬਰ ਬਕਵਾਨ ਵਿੱਚ ਖੇਤਾਂ ਵਿੱਚ ਕੰਮ ਕਰਦੇ ਸਨ। ਲੜਕੀ ਦੇ ਪਿਤਾ ਐਮਪੀ ਲਾਲ ਨੇ ਦੱਸਿਆ ਕਿ ਉਹ ਖੇਤ ਵਿੱਚ ਕੰਮ ਕਰਨ ਗਿਆ ਹੋਇਆ ਸੀ। ਇਸ ਦੌਰਾਨ ਬੇਟੀ ਸੋਨੀਆ ਘਰ ਦੇ ਨੇੜੇ ਹੀ ਕਰਿਆਨੇ ਦੀ ਦੁਕਾਨ ‘ਤੇ ਸਾਮਾਨ ਲੈਣ ਗਈ ਸੀ, ਜਿਸ ਦੌਰਾਨ ਅਚਾਨਕ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤੇ ਦੇ ਕੱਟਣ ਕਾਰਨ ਬੱਚੀ ਦਾ ਕਾਫੀ ਖੂਨ ਵਹਿ ਗਿਆ ਸੀ।

4-5 ਕੁੱਤਿਆਂ ਨੇ ਅਚਾਨਕ ਹਮਲਾ ਕਰ ਦਿੱਤਾ ਸੀ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਤਾ ਮੋਗਰਗਾਓਂ ਮਜ਼ਦੂਰੀ ਕਰਕੇ ਪਰਿਵਾਰ ਨਾਲ ਰਹਿੰਦਾ ਸੀ। ਕੁੱਤੇ ਦੇ ਹਮਲੇ ‘ਚ ਬੱਚੀ ਦੀ ਮੌਤ ਹੋ ਗਈ। ਆਵਾਰਾ 4 ਤੋਂ 5 ਕੁੱਤਿਆਂ ਨੇ ਅਚਾਨਕ ਹਮਲਾ ਕਰ ਦਿੱਤਾ। ਇਧਰ ਜ਼ਿਲ੍ਹਾ ਹਸਪਤਾਲ ਪੁਲੀਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਪੁਲੀਸ ਥਾਣੇ ਤੋਂ ਕੁੱਤੇ ਦੇ ਕੱਟਣ ਨਾਲ ਗੰਭੀਰ ਜ਼ਖ਼ਮੀ ਹੋਈ ਲੜਕੀ ਨੂੰ ਲੈ ਕੇ ਬੈਦੀਆ ਹਸਪਤਾਲ ਪਹੁੰਚਿਆ ਸੀ। ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁੱਤੇ ਨੇ ਬੱਚੀ ਦੀ ਗਰਦਨ ‘ਤੇ ਬੁਰੀ ਤਰ੍ਹਾਂ ਨਾਲ ਹਮਲਾ ਕਰ ਦਿੱਤਾ ਸੀ। ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।